October 22, 2026

ਪਿੰਡ ਸਾਮਾਖਾਨਕਾ ਪੰਚਾਇਤ ਘਰ ਵਿਖੇ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ

ਪਿੰਡ ਸਾਮਾਖਾਨਕਾ ਪੰਚਾਇਤ ਘਰ ਵਿਖੇ  ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ
(Rajinder Kumar) ਫਾਜਿਲਕਾ 28 ਜਨਵਰੀ 2026: ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਅਤੇ ਡਾਇਰੈਕਟਰ ਹੋਮੋਪੈਥਿਕ ਪੰਜਾਬ ਡਾਕਟਰ ਹਰਿੰਦਰਪਾਲ ਸਿੰਘ ਜੀ ਦੇ ਹੁਕਮਾਂ ਅਨੁਸਾਰ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਾਜ਼ਿਲਕਾ ਡਾਕਟਰ ਰਵੀ ਕਾਂਤ ਮਦਾਨ ਅਤੇ ਜ਼ਿਲ੍ਹਾ ਹੋਮੋਪੈਥਿਕ ਅਫਸਰ ਡਾਕਟਰ ਰਾਜੀਵ ਕੁਮਾਰ ਜਿੰਦੀਆਂ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਪਿੰਡ ਸਾਮਾਖਾਨਕਾ ਪੰਚਾਇਤ ਘਰ ਵਿਖੇ 28 ਜਨਵਰੀ 2026 ਨੂੰ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ।ਪਿੰਡ ਸਾਮਾਖਾਨਕਾ ਪੰਚਾਇਤ ਘਰ ਵਿਖੇ  ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ ਪਿੰਡ ਸਾਮਾਖਾਨਕਾ ਪੰਚਾਇਤ ਘਰ ਵਿਖੇ  ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ

1)  ਡਾਕਟਰ  ਸਤਪਾਲ (A.M.O) ਵੱਲੋਂ  ਅਗਨੀ ਕਰਮਾ  ਅਤੇ ਮਰਮ ਚਿਕਤਸਾ ਰਾਹੀਂ ਇਲਾਜ ਕੀਤਾ।
2) ਡਾਕਟਰ ਇੰਦਰਾ ਵਲੋਂ(A.M.O) ਇਸਤਰੀ ਰੋਗ, ਚਰਮ ਰੋਗ, ਉਦਰ ਰੋਗ ਚਿਕਿਤਸਾ ਅਤੇ ਵੱਖ ਵੱਖ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ  ਅਨੀਤਾ ਰਾਨੀ ਉਪਵੈਦ , ਵਰਿੰਦਰ ਅਤੇ ਸੋਹਨ ਲਾਲ ਉਪਵੈਦ ਨੇ ਆਯੁਰਵੈਦਿਕ ਦਵਾਈਆਂ ਮੁਫ਼ਤ ਵੱਡੀਆਂ। ਟਰੇਂਡ ਦਾਈ ਸਿਮਾ ਰਾਣੀ ਵਲੋਂ ਰਜਿਸਟ੍ਰੇਸ਼ਨ ਦੀ ਜਿੰਮੇਵਾਰੀ ਨਿਭਾਈ ਗਈ।
3) ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਗੁਰਮੀਤ ਸਿੰਘ ਅਤੇ ਡਾਕਟਰ ਕਲਪਨਾ ਜੀ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਪੂਨਮ ਡਿਸਪੈਂਸਰ ਅਤੇ ਸਤਨਾਮ ਡਿਸਪੈਂਸਰ ਅਤੇ ਰਾਜਪਾਲ ਜੀ ਨੇ ਦਿੱਤੀਆਂ ।
4) ਕੈਂਪ ਵਿੱਚ ਆਯੁਰਵੈਦਿਕ ਡਾਕਟਰਾਂ ਵੱਲੋਂ 483 ਹੋਮਿਓਪੈਥੀਕ ਡਾਕਟਰਾਂ ਵੱਲੋਂ 395 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ।
5) ਕੈਂਪ ਇੰਚਾਰਜ ਡਾਕਟਰ  ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਤੇ ਮੋਸਮ ਅਨੁਸਾਰ ਸ਼ੁੱਧ ਖਾਣ/ਪਾਣ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਪੀ੍ਤਮ (ਪਾਰਟ ਟਾਇਮ) ਅਤੇ ਬਲਵਿੰਦਰ ਕੋਰ (ਪਾਰਟ ਟਾਇਮ) ਨੇ  ਤਨਦੇਹੀ ਨਾਲ ਡਿਊਟੀ ਨਿਭਾਈ। ਇਸ ਕੈਂਪ ਵਿੱਚ  ਪਿੰਡ ਸਾਮਾਖਾਨਕਾਕਾ ਦੇ ਸਰਪੰਚ ਸੁਨੀਲ ਕੁਮਾਰ ਅਤੇ ਪੰਚਾਇਤ ਨੇ ਪਿੰਡ ਦੇ ਲੋਕਾਂ ਨੂੰ ਕੈਂਪ ਲਈ ਜਾਗਰੂਕ ਕੀਤਾ।

About The Author

You may have missed