October 25, 2026

ਰੇਲਵੇ ਪੁਲਿਸ ਨੂੰ ਮਿਲੀ ਅਣਪਛਾਤੀ ਲਾਸ਼

ਰੇਲਵੇ ਪੁਲਿਸ ਨੂੰ ਮਿਲੀ ਅਣਪਛਾਤੀ ਲਾਸ਼

ਪਟਿਆਲਾ, 5 ਅਗਸਤ 2024 :  ਥਾਣਾ ਰੇਲਵੇ ਪੁਲਿਸ ਪਟਿਆਲਾ ਦੇ ਏ.ਐਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਿਤੀ 02 ਅਗਸਤ 2024 ਨੂੰ ਇੱਕ ਅਣਪਛਾਤੇ ਵਿਅਕਤੀ (ਪੁਰਸ਼) ਦੀ ਲਾਸ਼ KM NO. 28/01-02 ਦਰਮਿਆਨ ਰੇਲਵੇ ਸਟੇਸ਼ਨ ਪਟਿਆਲਾ-ਧਬਲਾਨ ਵਿਖੇ ਬਰਾਮਦ ਹੋਈ ਹੈ। ਇਸ ਤੋਂ ਜਾਪਦਾ ਹੈ ਕਿ ਇਸ ਦੀ ਮੌਤ ਕਿਸੇ ਨਾ ਮਲੂਮ ਰੇਲ ਗੱਡੀ ਵਿੱਚੋਂ ਡਿੱਗਣ ਕਰਕੇ ਹੋਈ ਹੈ।  ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸਦੀ ਉਮਰ ਕਰੀਬ 35 ਸਾਲ, ਰੰਗ ਸਾਂਵਲਾ, ਚਿੱਟੀ ਕਮੀਜ਼ ਅਤੇ ਬਰਾਊਨ ਰੰਗ ਦੀ ਪੈਂਟ ਪਾਈ ਹੋਈ ਸੀ ਤੇ ਦਾੜੀ ਅਤੇ ਕੇਸ ਕੱਟੇ ਹੋਏ ਸਨ। ਇਸਦੀ ਸ਼ਨਾਖਤ ਕਰਨ ਲਈ ਦੋ ਦਿਨ ਉਡੀਕਿਆ ਗਿਆ। ਉਸ ਨੇ ਦੱਸਿਆ ਕਿ ਅੱਜ ਉਸਦਾ ਪੋਸਟ ਮਾਰਟਮ ਕਰਵਾ ਕੇ ਬਡੂੰਗਰ ਦੀਆਂ ਮੜ੍ਹੀਆਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਥਾਣਾ ਰੇਲਵੇ ਪੁਲਿਸ ਪਟਿਆਲਾ ਵੱਲੋਂ ਅਣਪਛਾਤੇ ਵਿਅਕਤੀ ਦੀ ਮੌਤ ਸਬੰਧੀ ਮਰਗ ਨੰਬਰ 76 ਮਿਤੀ 02/08/2024 ਅ/ਧ 194  ਬੀ.ਐਨ.ਐੱਸ. ਤਹਿਤ ਕਾਰਵਾਈ ਕੀਤੀ ਗਈ ਹੈ। 

About The Author