October 21, 2026

ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ  Pregabalin Capsules/Pills   ਨੂੰ ਬਿਨ੍ਹਾ ਲਾਇਸੰਸ ਰੱਖਣ, ਮੰਜੂਰ ਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ ਅਤੇ ਬਿਨਾ Prescription ਵਿਕਰੀ ਤੇ ਲਗਾਈ ਰੋਕ

ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ  Pregabalin Capsules/Pills   ਨੂੰ ਬਿਨ੍ਹਾ ਲਾਇਸੰਸ ਰੱਖਣ, ਮੰਜੂਰ ਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ ਅਤੇ ਬਿਨਾ Prescription ਵਿਕਰੀ ਤੇ ਲਗਾਈ ਰੋਕ

ਪਠਾਨਕੋਟ, 3 ਸਤੰਬਰ 2024 : ਅਦਿੱਤਿਆ ਉੱਪਲ, ਆਈ.ਏ.ਐਸ., ਜਿਲ੍ਹਾ ਮੈਜਿਸਟਰੇਟ, ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ, ਪਠਾਨਕੋਟ ਵਲੋਂ ਪੱਤਰ ਨੰਬਰ 17090/ਈ.ਬੀ., ਮਿਤੀ 01.09.2024 ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਨਾ ਮਿਲਣ ਕਾਰਨ ਉਹਨਾਂ ਵਲੋਂ ਨਸ਼ੇ ਦੀ ਪੂਰਤੀ ਲਈ  Pregabalin Capsules/Pills   ਦਾ ਸੇਵਨ ਕੀਤਾ ਜਾ ਰਿਹਾ ਹੈ। ਕੁਝ ਮੈਡੀਕਲ ਸਟੋਰਾਂ ਵਲੋਂ ਚੋਰੀ-ਛੁਪੇ ਬਿਨ੍ਹਾਂ ਕਿਸੇ ਡਾਕਟਰੀ ਪਰਚੀ ਤੋਂ  Pregabalin Capsules/Pills   ਦੀ ਵਿਕਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਪਰ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਦਵਾਈ ਦੀ ਨਜਾਇਜ਼ ਵਿਕਰੀ ਨੂੰ ਰੋਕਣਾ ਅਤਿ ਜ਼ਰੂਰੀ ਹੈ। ਇਸ ਕਰਕੇ ਜ਼ਿਲ੍ਹਾ ਪਠਾਨਕੋਟ ਵਿਖੇ ਪੈਂਦੇ ਮੈਡੀਕਲ ਸਟੋਰਾਂ ਤੇ  Pregabalin Capsules/Pills   ਦੀ ਆਮ ਵਿਕਰੀ ਪਰ ਜੇਰੇ ਧਾਰਾ 163 ਬੀ.ਐਨ.ਐਸ.ਐਸ. ਤਹਿਤ ਪਾਬੰਦੀ ਲਗਾਉਣ ਲਈ ਹੁਕਮ ਜਾਰੀ ਕੀਤੇ ਜਾਣ।

ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ  Pregabalin Capsules/Pills   ਨੂੰ ਬਿਨ੍ਹਾ ਲਾਇਸੰਸ ਰੱਖਣ, ਮੰਜੂਰ ਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ ਅਤੇ ਬਿਨਾ Prescription ਵਿਕਰੀ ਤੇ ਲਗਾਈ ਰੋਕ

ਜਿਲ੍ਹਾ ਮੈਜਿਸਟਰੇਟ, ਪਠਾਨਕੋਟ ਸ੍ਰੀ ਅਦਿੱਤਿਆ ਉੱਪਲ ਆਈ.ਏ.ਐਸ.ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ  Pregabalin Capsules/Pills   ਨੂੰ ਬਿਨ੍ਹਾ ਲਾਇਸੰਸ ਰੱਖਣ, ਮੰਜੂਰ ਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ, ਇਹ ਦਵਾਈ ਬਿਨਾ Prescription ਵਿਕਰੀ ਤੇ ਰੋਕ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਕਮ ਤਰੁੰਤ ਜਾਰੀ ਹੋਣਗੇ  ਅਤੇ 31 ਅਕਤੂਬਰ 2024 ਤੱਕ ਜਾਰੀ ਰਹਿਣਗੇ।

About The Author

You may have missed