October 24, 2026

ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆ ਜ਼ਿਲ੍ਹਾ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਸ਼ਤਰੰਜ, ਹਾਕੀ ਅਤੇ ਗਤਕਾ ਦੇ ਹੋਏ ਮੁਕਾਬਲੇ

ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆ ਜ਼ਿਲ੍ਹਾ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਸ਼ਤਰੰਜ, ਹਾਕੀ ਅਤੇ ਗਤਕਾ ਦੇ ਹੋਏ ਮੁਕਾਬਲੇ

ਹੁਸ਼ਿਆਰਪੁਰ, 20 ਸਤੰਬਰ 2024 : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆ-2024’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਦੀ ਸ਼ੁਰੂਆਤ ਹੁਸ਼ਿਆਰਪੁਰ ਦੇ ਆਊਟਡੋਰ ਸਟੇਡੀਅਮ ਵਿਖੇ ਸ਼ਤਰੰਜ ਅਤੇ ਸਰਕਾਰੀ ਕਾਲਜ ਦੀ ਗਰਾਊਂਡ ਵਿਚ ਹਾਕੀ  ਖੇਡਾਂ ਨਾਲ ਹੋਈ।ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਅੰਡਰ-14 ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਸ਼ਾਮਲ ਸਨ। ਇਹ ਖੇਡ ਮੁਕਾਬਲੇ 16 ਸਤੰਬਰ 2024 ਤੋਂ 22 ਸਤੰਬਰ 2024 ਤੱਕ ਵੱਖ-ਵੱਖ ਖੇਡ ਸਥਾਨਾਂ ‘ਤੇ ਕਰਵਾਏ ਜਾਣਗੇ।

ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆ ਜ਼ਿਲ੍ਹਾ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਸ਼ਤਰੰਜ, ਹਾਕੀ ਅਤੇ ਗਤਕਾ ਦੇ ਹੋਏ ਮੁਕਾਬਲੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆ ਜ਼ਿਲ੍ਹਾ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਸ਼ਤਰੰਜ, ਹਾਕੀ ਅਤੇ ਗਤਕਾ ਦੇ ਹੋਏ ਮੁਕਾਬਲੇ

ਇਨ੍ਹਾਂ ਖੇਡਾਂ ਵਿੱਚ ਖਿਡਾਰੀਆ ਨੇ ਵੱਖ-ਵੱਖ ਉਮਰ ਅਤੇ ਭਾਰ ਵਰਗ ਵਿਚ ਭਾਗ  ਦੇ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਦੇ ਮੁਕਾਬਲੇ ਵਿਚ ਅੰਡਰ-14 ਅਤੇ ਅੰਡਰ-17 ਲੜਕੇ-ਲੜਕੀਆਂ ਦੇ ਮੈਚ ਕਰਵਾਏ ਗਏ, ਜਿਸ ਵਿਚ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਗਤਕਾ ਮੁਕਾਬਲੇ ਵਿੱਚ ਅੰਡਰ-21 ਵਰਗ ਲੜਕੀਆਂ ਦੇ ਫਰੀ ਸੋਟੀ ਵਿਅਕਤੀਗਤ ਫਾਈਨਲ ਮੁਕਾਬਲੇ ਵਿੱਚ ਗੁਰਦੀਕਸ਼ਾ (ਮੁਕੇਰੀਆਂ) ਪਹਿਲੇ ਸਥਾਨ ’ਤੇ ਰਹੀ ਜਦਕਿ ਅਮਨਪ੍ਰੀਤ ਕੌਰ (ਬੀ.ਜੇ.ਐਫ.ਐਸ. ਗਤਕਾ ਸਪੋਰਟਸ ਕਲੱਬ) ਦੂਜੇ ਸਥਾਨ ’ਤੇ ਰਹੀ।ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਗੁਰਲੀਨ ਕੌਰ (ਦਸੂਹਾ) ਨੇ ਪਹਿਲਾ ਅਤੇ ਅਮਨਪ੍ਰੀਤ ਕੌਰ (ਗਤਕਾ ਅਖਾੜਾ ਬੀਰਮਪੁਰ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਟੀਮ ਮੁਕਾਬਲਿਆਂ ਵਿੱਚ ਫਰੀ ਸੋਟੀ ਅੰਡਰ-21 ਲੜਕੀਆਂ ਦੇ ਟੀਮ ਮੁਕਾਬਲੇ ਵਿੱਚ ਮੁਕੇਰੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਬੀ.ਜੇ.ਐਫ.ਐਸ. ਗੱਤਕਾ ਸਪੋਰਟਸ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਸਿੰਗਲ ਸੋਟੀ ਟੀਮ ਦੇ ਫਾਈਨਲ ਮੁਕਾਬਲਿਆਂ ਵਿੱਚ ਗਰਨਾ ਸਾਹਿਬ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੀ.ਜੇ.ਐਫ.ਐਸ. ਟੀਮ ਨੇ ਦੂਸਰਾ ਸਥਾਨ ਹਾਸਲ ਕਰਕੇ ਗਤਕਾ ਖੇਡ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕੀਤਾ। ਬਾਕੀ ਫਾਈਨਲ ਮੈਚ ਅਗਲੇ ਦਿਨ ਹੋਣਗੇ।

About The Author

You may have missed