October 21, 2026

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰੋਜ਼ਗਾਰ ਮੇਲਾ 3 ਨੂੰ, ਸੋਨਾਲੀਕਾ ਟਰੈਕਟਰਜ਼ ’ਚ 126 ਆਸਾਮੀਆਂ ਲਈ ਹੋਵੇਗੀ ਭਰਤੀ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰੋਜ਼ਗਾਰ ਮੇਲਾ 3 ਨੂੰ, ਸੋਨਾਲੀਕਾ ਟਰੈਕਟਰਜ਼ ’ਚ 126 ਆਸਾਮੀਆਂ ਲਈ ਹੋਵੇਗੀ ਭਰਤੀ

ਹੁਸ਼ਿਆਰਪੁਰ, 1 ਸਤੰਬਰ 2021 : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਸੋਨਾਲੀਕਾ ਟਰੈਕਟਰਜ਼ ਲਿਮਟਡ ਵਿਚ ਭਰਤੀ ਲਈ 3 ਸਤੰਬਰ ਨੂੰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ ਜਿਸ ਵਿਚ 126 ਪੱਕੀਆਂ ਆਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨਾਲੀਕਾ ਟਰੈਕਟਰਜ਼ ਵਿਚ 126 ਆਸਾਮੀਆਂ ਵਾਸਤੇ ਟਰੈਕਟਰ ਅਸੈਂਬਲੀ ਦੀਆਂ 40, ਵਹੀਕਲ ਕੁਆਲਟੀ ਦੀਆਂ 20, ਪੇਂਟਰ ਫਾਰ ਪੇਂਟ ਸ਼ਾਪ ਦੀਆਂ 10, ਸਬ-ਸਟੇਸ਼ਨ  ਅਟੈਂਡੈਂਟ ਦੀਆਂ 6 ਅਤੇ ਹੈਲਪਰ ਸਟੋਰ ਦੀਆਂ 50 ਪੱਕੀਆਂ ਆਸਾਮੀਆਂ ਲਈ ਰੋਜ਼ਗਾਰ ਮੇਲੇ ਵਿਚ ਉਮੀਦਵਾਰਾਂ ਦੀ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ ਉਮੀਦਵਾਰਾਂ ਦੀ ਉਮਰ 18 ਤੋਂ 45 ਸਾਲ ਅਤੇ ਦਸਵੀਂ ਤੇ ਬਾਹਰਵੀਂ ਪਾਸ ਹੋਣ ਦੇ ਨਾਲ-ਨਾਲ ਟਰੈਕਟਰ ਮਕੈਨਿਕ,  ਡੀਜ਼ਲ ਮਕੈਨਿਕ, ਮੋਟਰ ਮਕੈਨਿਕ, ਫਿਟਰ ਆਦਿ ਦੀ ਆਈ.ਟੀ.ਆਈ. ਕੋਰਸ ਕੀਤਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਰੋਜ਼ਗਾਰ ਮੇਲਾ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਜਲੰਧਰ ਰੋਡ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਚਾਹਵਾਨ ਉਮੀਦਵਾਰ ਆਪਣੇ ਸਰਟੀਫਿਕੇਟ ਦੀਆਂ ਕਾਪੀਆਂ, ਬਾਇਓਡਾਟਾ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਫਾਰਮਲ ਡਰੈਸ ਵਿਚ ਹੀ ਆਉਣਾ ਲਾਜ਼ਮੀ ਹੈ। ਰੋਜ਼ਗਾਰ ਮੇਲੇ ਸਬੰਧੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈਲਪਲਾਈਨ ਨੰਬਰ 62801-97708 ਰਾਹੀਂ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ।

About The Author

You may have missed