October 20, 2026

ਸੀ-ਪਾਈਟ ਕੈਂਪ, ਕਾਲਝਰਾਣੀ ਵੱਲੋਂ ਪੈਰਾ ਮਿਲਟਰੀ ਫੋਰਸਜ਼ ਵਿੱਚ ਭਰਤੀ ਹੋਣ ਚਾਹਵਾਨ ਲੜਕੇ ਤੇ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫਤ ਸਿਖਲਾਈ

ਸੀ-ਪਾਈਟ ਕੈਂਪ, ਕਾਲਝਰਾਣੀ ਵੱਲੋਂ ਪੈਰਾ ਮਿਲਟਰੀ ਫੋਰਸਜ਼ ਵਿੱਚ ਭਰਤੀ ਹੋਣ ਚਾਹਵਾਨ ਲੜਕੇ ਤੇ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫਤ ਸਿਖਲਾਈ

ਫਾਜਿ਼ਲਕਾ, 13 ਸਤੰਬਰ 2021 :  ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜਿਲੇ ਦੇ ਸਟਾਫ ਸਿਲੈਕਸ਼ਨ ਕਮਿਸ਼ਨ (ਐਸ.ਐਸ.ਸੀ) ਰਾਂਹੀ ਬੀ.ਐੱਸ.ਐੱਫ, ਸੀ.ਆਰ.ਪੀ.ਐੱਫ ਅਤੇ ਸੀ.ਆਈ.ਐੱਸ.ਐੱਫ ਆਦਿ ਪੈਰਾ ਮਿਲਟਰੀ ਫੋਰਸਜ਼ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ-ਲੜਕੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਫ਼ਤ ਸਿਖਲਾਈ ਦੇਣ ਵਾਸਤੇ ਕੈਂਪ ਵਿੱਚ ਸਕਰੀਨਿੰਗ ਟਰਾਇਲ ਲਏ ਜਾਣਗੇ।

ਉਕਤ ਜਿਲਿਆਂ ਨਾਲ ਸਬੰਧਿਤ ਲੜਕੇ ਅਤੇ ਲੜਕੀਆਂ ਹੇਠ ਲਿਖੀਆਂ ਮਿਤੀਆਂ ਨੂੰ ਸਕਰੀਨਿੰਗ ਟੈਸਟ/ ਟਰਾਇਲ ਲਈ ਲਈ ਆ ਸਕਦੇ ਹਨ। ਮਿਤੀ 15 ਸਤੰਬਰ ਨੂੰ ਸਿਰਫ ਲੜਕੀਆਂ ਦੇ ਟਰਾਇਲ ਲਏ ਜਾਣਗੇ। ਮਿਤੀ 16 ਅਤੇ 17 ਸਤੰਬਰ ਨੂੰ ਸਿਰਫ ਲੜਕਿਆਂ ਦੇ ਟਰਾਈਲ ਲਏ ਜਾਣਗੇ।

ਉਕਤ ਜਿਲਿਆਂ ਦੇ ਉੱਪਰ ਦਿੱਤੀਆਂ ਅਨੁਸ਼ਾਸ਼ਿਤ ਫੋਰਸਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਉੱਪਰ ਦਰਸਾਈਆਂ  ਮਿਤੀਆਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਨਾਲ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ,ਦਸਵੀਂ, ਬਾਰਵੀਂ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਅਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, 02 ਪਾਸਪੋਰਟ ਸਾਈਜ਼ ਫੋਟੋ, ਪੀ.ਟੀ. ਬੂਟ ਆਦਿ ਨਾਲ ਲੈ ਕੇ ਦਿੱਤੀਆਂ ਗਈਆਂ ਮਿਤੀਆਂ ਨੂੰ ਸਵੇਰੇ 09:00 ਵਜੇ ਸਮੇਂ ਸਿਰ ਆ ਕੇ ਸਕਰੀਨਿੰਗ ਟਰਾਇਲ ਵਿੱਚ ਭਾਗ ਲੈ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਸੰਪਰਕ ਨੰ: 98148-50214, 93167-13000, 94641-52013 ਤੇ ਦਫਤਰੀ ਕੰਮ ਕਾਜ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਕੈਂਪ ਇੰਚਾਰਜ਼ ਸ੍ਰੀ ਹਰਜੀਤ ਸਿੰਘ ਸੰਧੂ ਦੁਆਰਾ ਦਿੱਤੀ ਗਈ।

About The Author

You may have missed