October 21, 2026

ਘਰ—ਘਰ ਰੋਜ਼ਗਾਰ ਮਿਸ਼ਨ ਤਹਿਤ ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਦੀ ਕੀਤੀ ਸ਼ੁਰੂਆਤ

ਘਰ—ਘਰ ਰੋਜ਼ਗਾਰ ਮਿਸ਼ਨ ਤਹਿਤ ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਦੀ ਕੀਤੀ ਸ਼ੁਰੂਆਤ
ਮਾਨਸਾ, 15 ਜੂਨ : ਜ਼ਿਲ੍ਹਾ ਰੋਜ਼ਗਾਰ ਉਤਪੱਤੀ ਅਤੇ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ—ਘਰ ਰੋਜ਼ਗਾਰ ਮਿਸ਼ਨ ਤਹਿਤ ਮੋਹਾਲੀ ਵਿਖੇ ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਦੁਆਰਾ ਕਾਊਂਸਲਿੰਗ ਦੇ ਦੂਸਰੇ ਚਰਣ ਦੀ ਸ਼ੁਰੂਆਤ ਆਨਲਾਈਨ ਮਾਧਿਅਮ ਰਾਹੀਂ ਮਿਤੀ 10 ਜੂਨ 2021 ਤੋਂ ਸ਼ੁਰੂ ਕੀਤੀ ਗਈ ਹੈ।
ਜਿ਼ਲ੍ਹਾ ਰੋਜ਼ਗਾਰ ਉਤਪੱਤੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਨਾਲ ਸਬੰਧਤ ਪ੍ਰਾਰਥੀਆਂ ਨੂੰ ਇਹ ਸਹੂਲਤ ਮਾਹਿਰਾਂ ਵੱਲੋਂ 30 ਜੂਨ 2021 ਨੂੰ ਆਨ—ਲਾਈਨ ਮਾਧਿਅਮ ਰਾਹੀਂ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਜੋ ਪ੍ਰਾਰਥੀ ਵਿਦੇਸ਼ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਹਨ ਅਤੇ ਆਈਲਟਸ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਜੋ ਪ੍ਰਾਰਥੀ ਵਿਦੇਸ਼ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਹਨ ਅਤੇ ਪ੍ਰੋਫੇਸ਼ਨਲ ਤੌਰ *ਤੇ ਕਿਸੇ ਵੀ ਖੇਤਰ ਵਿੱਚ ਘੱਟੋ—ਘੱਟ ਇੱਕ ਸਾਲ ਦਾ ਤਜ਼ਰਬਾ ਰੱਖਦੇ ਹਨ ਉਹ ਵੀ ਇਸ ਕਾਊਂਸਲਿੰਗ ਸ਼ੈਸ਼ਨ ਲਈ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਦੀ ਆਖਰੀ ਮਿਤੀ 20 ਜੂਨ 2021 ਹੈ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਮੋਬਾਇਲ ਨੰਬਰ 94641—78030, 98763—77827 *ਤੇ ਕਾਲ ਕਰਕੇ ਰਜ਼ਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਰਜ਼ਿਸਟ੍ਰੇਸ਼ਨ ਅਤੇ ਆਨਲਾਈਨ ਕਾਊਂਸਲਿੰਗ ਬਿਲਕੁੱਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ  ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਰਜ਼ਿਸ਼ਟ੍ਰੇਸ਼ਨ ਜ਼ਰੂਰ ਕਰਨ ਅਤੇ ਇਸ ਕਰੀਅਰ ਕਾਊਂਸਲਿੰਗ ਵਿੱਚ ਹਿੱਸਾ ਲੈਣ।

About The Author

You may have missed