October 22, 2026

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲੋਗਨ ਲਿਖਣ ਮੁਕਾਬਲਾ ਕਰਵਾਇਆ

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ  ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲੋਗਨ ਲਿਖਣ  ਮੁਕਾਬਲਾ ਕਰਵਾਇਆ

ਸੰਗਰੂਰ 18 ਜੁਲਾਈ 2021 : ਸਰਕਾਰੀ ਹਾਈ ਸਮਾਰਟ ਸਕੂਲ,ਭਿੰਡਰਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲੋਗਨ ਲਿਖਣ ਮੁਕਾਬਲਾ ਕਰਵਾਇਆ ਗਿਆ। ਇਹ ਜਾਣਕਾਰੀ ਸਕੂਲ ਮੁਖੀ ਸ਼੍ਰੀਮਤੀ ਗੀਤੂ ਰਾਣੀ ਨੇ ਦਿੱਤੀ ।

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ  ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲੋਗਨ ਲਿਖਣ  ਮੁਕਾਬਲਾ ਕਰਵਾਇਆ

ਉਨ੍ਹਾਂ ਦੱਸਿਆ ਕਿ ਇਸ ਸਲੋਗਨ ਲਿਖਣ ਮੁਕਾਬਲੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਕੂਲ ਨੋਡਲ ਅਫਸਰ ਸ੍ਰੀਮਤੀ ਅਨੁਰਾਧਾ, ਗਾਈਡ ਅਧਿਆਪਕਾ ਸ੍ਰੀਮਤੀ ਜਸਵੀਰ ਕੌਰ  ਅਤੇ ਗਾਈਡ ਅਧਿਆਪਕ  ਸ. ਜਗਤਾਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ । ਉਨ੍ਹਾਂ ਦੱਸਿਆ ਕਿ ਸਲੋਗਨ ਲਿਖਣ ਮੁਕਾਬਲੇ ਵਿੱਚ ਮਿਡਲ ਪੱਧਰ ਵਿੱਚ ਪਹਿਲਾ ਸਥਾਨ ਨਮਨਪ੍ਰੀਤ ਸਿੰਘ ਜਮਾਤ ਅੱਠਵੀਂ, ਦੂਸਰਾ ਸਥਾਨ ਸਾਹਿਲਪ੍ਰੀਤ ਕੌਰ ਜਮਾਤ ਸੱਤਵੀਂਅਤੇ ਤੀਸਰਾ ਸਥਾਨ ਨਵਜੋਤ ਸਿੰਘ ਜਮਾਤ ਛੇਵੀਂ ਨੇ ਪ੍ਰਾਪਤ ਕੀਤਾ ।  ਉਨ੍ਹਾਂ ਦੱਸਿਆ ਕਿ ਸੈਕੰਡਰੀ ਪੱਧਰ  ਤੇ ਪਹਿਲਾ ਸਥਾਨ ਸਾਨੀਆ ਜਮਾਤ ਨੌਵੀਂ, ਦੂਸਰਾ ਸਥਾਨ ਅਮਨਪ੍ਰੀਤ  ਕੌਰ ਜਮਾਤ ਦਸਵੀਂ ਅਤੇ ਤੀਸਰਾ ਸਥਾਨ ਹੁਸਨਪ੍ਰੀਤ ਕੌਰ ਜਮਾਤ ਦਸਵੀਂ ਨੇ ਪ੍ਰਾਪਤ ਕੀਤਾ। ਸਮੂਹ ਸਟਾਫ ਮੈਂਬਰਾਂ ਨੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ  ਤੇ ਵਧਾਈ ਵੀ ਦਿੱਤੀ  ਗਈ।

About The Author

You may have missed