October 22, 2026

ਸੰਗਰੂਰ ਹਲਕੇ ’ਚ ਹਰ ਲੋੜਵੰਦ ਨੂੰ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਇਆ ਜਾਵੇਗਾ ਭਲਾਈ ਸਕੀਮਾਂ ਦਾ ਲਾਭ: ਵਿਜੈ ਇੰਦਰ ਸਿੰਗਲਾ

ਸੰਗਰੂਰ ਹਲਕੇ ’ਚ ਹਰ ਲੋੜਵੰਦ ਨੂੰ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਇਆ ਜਾਵੇਗਾ ਭਲਾਈ ਸਕੀਮਾਂ ਦਾ ਲਾਭ: ਵਿਜੈ ਇੰਦਰ ਸਿੰਗਲਾ

ਭਵਾਨੀਗੜ/ਸੰਗਰੂਰ, 28 ਜੁਲਾਈ 2021 : ਸੰਗਰੂਰ ਹਲਕੇ ’ਚ ਹਰ ਲੋੜਵੰਦ ਨੂੰ ਪਾਰਦਰਸ਼ੀ ਢੰਗ ਨਾਲ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣਾ ਮੇਰੀ ਨਿੱਜੀ ਜ਼ਿੰਮੇਵਾਰੀ ਹੈ ਅਤੇ ਕੋਈ ਵੀ ਯੋਗ ਲਾਭਪਾਤਰੀ ਸਰਕਾਰ ਦੀਆਂ ਭਲਾਈ ਸਕੀਮਾਂ ਦੇ ਲਾਭ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਨਗਰ ਕੌਂਸਲ ਭਵਾਨੀਗੜ ਵਿਖੇ 167 ਲਾਭਪਾਤਰੀਆਂ ਨੂੰ ਪੈਨਸ਼ਨ ਮਨਜ਼ੂਰੀ ਪੱਤਰਾਂ ਦੀ ਵੰਡ ਕਰਨ ਮੌਕੇ ਕੀਤਾ। ਇਸਦੇ ਨਾਲ ਹੀ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਇਸ ਮੌਕੇ ਤਿੰਨ ਬਾਲੜੀਆਂ ਦੇ ਨਾਂ ਕਿਰਤ ਵਿਭਾਗ ਵੱਲੋਂ ਕਰਵਾਈਆਂ ਗਈਆਂ 51-51 ਹਜ਼ਾਰ ਰੁਪਏ ਦੀਆਂ ਫਿਕਸ ਡਿਪੋਜਿਟਸ ਦੇ ਮਨਜ਼ੂਰੀ ਪੱਤਰ ਵੀ ਦਿੱਤੇ।

ਸੰਗਰੂਰ ਹਲਕੇ ’ਚ ਹਰ ਲੋੜਵੰਦ ਨੂੰ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਇਆ ਜਾਵੇਗਾ ਭਲਾਈ ਸਕੀਮਾਂ ਦਾ ਲਾਭ: ਵਿਜੈ ਇੰਦਰ ਸਿੰਗਲਾ

 

ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਹਲਕੇ ਦੇ ਲੋਕਾਂ ਦੀ ਮੰਗ ਅਤੇ ਢੁੱਕਵੀਂ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਨਾਂ ਕੰਮਾਂ ਦੀ ਗੁਣਵੱਤਾ ਦਾ ਖਿਆਲ ਰੱਖਣ ਲਈ ਉਹ ਖੁਦ ਸਮੇਂ ਸਮੇਂ ’ਤੇ ਜਾਂਚ ਕਰਦੇ ਰਹਿੰਦੇ ਹਨ। ਉਨਾਂ ਕਿਹਾ ਕਿ ਸੰਗਰੂਰ ਹਲਕੇ ਸਾਰੀਆਂ ਪੁਰਾਣੀਆਂ ਸੜਕਾਂ ਦੀ ਮੁਰੰਮਤ ਤੋਂ ਇਲਾਵਾ ਹਰ ਇਲਾਕੇ ’ਚ ਨਵੀਂਆਂ ਸੜਕਾਂ ਬਣਵਾਈਆਂ ਗਈਆਂ ਹਨ ਜੋ ਕਿ ਲੋਕਾਂ ਦੀ ਸੁਵਿਧਾਵਾਂ ਤੱਕ ਪਹੁੰਚ ਨੂੰ ਸੁਖਾਲਾ ਬਣਾਉਣ ’ਚ ਸਹਾਈ ਹੋ ਰਹੀਆਂ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹਰ ਪਿੰਡ ਦੇ ਸਕੂਲ, ਸਿਹਤ ਕੇਂਦਰ, ਛੱਪੜ ਤੇ ਗਲੀਆਂ-ਨਾਲੀਆਂ ਆਦਿ ਦੀ ਵੀ ਦਸ਼ਾ ਸੁਧਾਰਨ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਰਹਿਣ ਸਹਿਣ ਲਈ ਚੰਗੇਰਾ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ।

ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਸੂਬੇ ’ਚ ਹਰ ਸਹੂਲਤ ਦੀ ਦਸ਼ਾ ਨੂੰ ਸੁਧਾਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਹੈ ਅਤੇ ਇਸੇ ਤਹਿਤ ਹੀ ਸੰਗਰੂਰ ਹਲਕੇ ਦੇ ਸਾਰੇ ਪਿੰਡਾਂ ’ਚ 58 ਜਲ ਸਪਲਾਈ ਸਕੀਮਾਂ ਰਾਹੀਂ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਘਰ ’ਚ ਸਾਫ਼ ਪੀਣਯੋਗ ਪਾਣੀ ਉਪਲਬਧ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਇਸ ਲਈ ਪਿੰਡਾਂ ’ਚ ਵੱਧ ਤੋਂ ਵੱਧ ਨਵੀਂਆਂ ਜਲ ਸਪਲਾਈ ਸਕੀਮਾਂ ਬਣਾਉਣ ਦੀ ਯੋਜਨਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਭਵਾਨੀਗੜ ਪਰਵਿੰਦਰ ਸਿੰਘ ਭੱਟੀ, ਚੇਅਰਮੈਨ ਬਲਾਕ ਸੰਮਤੀ ਭਵਾਨੀਗੜ ਵਰਿੰਦਰ ਪੰਨਵਾ, ਚੇਅਰਮੈਨ ਮਾਰਕਿਟ ਕਮੇਟੀ ਪਰਦੀਪ ਕੱਦ, ਸਮੂਹ ਕਾਂਗਰਸੀ ਐਮ.ਸੀ., ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਤੇ ਕਾਂਗਰਸੀ ਵਰਕਰ ਹਾਜ਼ਰ ਸਨ।

About The Author

You may have missed