October 21, 2026

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਪਰ ਕਰਵਾਇਆ ਵੈਬੀਨਾਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਪਰ ਕਰਵਾਇਆ ਵੈਬੀਨਾਰ

ਤਰਨ ਤਾਰਨ, 04 ਅਗਸਤ 2021 : ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ, ਜ਼ਿਲ੍ਹਾ ਤਰਨ ਤਾਰਨ ਵਿਖੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਬੀਨਾਰ ਕਰਵਾਇਆ ਗਿਆ।ਇਸ ਵੈਬੀਨਾਰ ਵਿੱਚ ਡਾ. ਗੁਰਿੰਦਰਜੀਤ ਕੌਰ (ਇਕਨਾਮਿਕਸ ਵਿਭਾਗ) ਅਤੇ ਪ੍ਰੋ. ਗੁਰਸਿਮਰ ਸਿੰਘ (ਪੰਜਾਬੀ ਵਿਭਾਗ) ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਪਰ ਕਰਵਾਇਆ ਵੈਬੀਨਾਰ

ਡਾ. ਗੁਰਿੰਦਰਜੀਤ ਕੌਰ ਨੇ ਬੋਲਦਿਆਂ ਦੱਸਿਆ ਕਿ ਗੁਰੁ ਜੀ ਦੀ ਬਾਣੀ ਉਹਨਾਂ ਦੇ ਸਮੁੱਚੇ ਫ਼ਲਸਫ਼ੇ ਨੂੰ ਪੇਸ਼ ਕਰਦੀ ਹੈ, ਜਿਸ ਵਿੱਚ ਉਹਨਾਂ ਨੇ ਜੀਵਨ ਦਾ ਉਦੇਸ਼ ਨਾਮ ਜਪਣਾ ਦੱਸਿਆ ਹੈ।ਉਹਨਾਂ ਇਹ ਵੀ ਆਖਿਆ ਕਿ ਗੁਰੁ ਜੀ ਸਾਨੂੰ ਆਸ਼ਾਵਾਦੀ ਹੋਣ ਦਾ ਸੁਨੇਹਾ ਦਿੰਦੇ ਹਨ ਅਤੇ ਇਹ ਵੀ ਦੱਸਦੇ ਹਨ ਕਿ ਇਸ ਸੰਸਾਰ ਉਪਰ ਹਰ ਚੀਜ਼ ਨਾਸ਼ਵਾਨ ਹੈ।

ਪ੍ਰੋ. ਗੁਰਸਿਮਰ ਸਿੰਘ ਨੇ ਗੁਰੂ ਜੀ ਦੁਆਰਾ ਰਚਿਤ ਗੁਰਬਾਣੀ, ਉਹਨਾਂ ਦੁਆਰਾ ਕੀਤੀ ਰਾਗਾਂ ਦੀ ਵਰਤੋਂ ਅਤੇ ਗੁਰਬਾਣੀ ਦੇ ਸਾਰ ਉੱਪਰ ਚਰਚਾ ਕੀਤੀ।ਇਸ ਮੌਕੇ ਪਿੰ੍ਰਸੀਪਲ ਸ੍ਰੀਮਤੀ ਕਿੰਦਰਜੀਤ ਕੌਰ, ਕਾਲਜ ਰਜਿਸਟਰਾਰ ਗੁਰਚਰਨਜੀਤ ਸਿੰਘ, ਪੋ੍. ਜਸਕਰਨ ਸਿੰਘ, ਪ੍ਰੋ. ਅਵਤਾਰ ਸਿੰਘ, ਪ੍ਰੋ. ਗੁਰਬੀਰ ਸਿੰਘ, ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਆਨਲਾਈਨ ਹਾਜ਼ਰ ਸਨ ।

About The Author

You may have missed