October 22, 2026

ਆਰਟੀਫਿਸ਼ਿਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦੇ ਕੋਰਸ ਦੇ ਅਪਲਾਈ ਲਈ 9 ਅਗਸਤ ਤੱਕ ਕੀਤੀ ਜਾ ਸਕਦੀ ਰਜਿਸਟ੍ਰੇਸ਼ਨ

ਆਰਟੀਫਿਸ਼ਿਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦੇ ਕੋਰਸ ਦੇ ਅਪਲਾਈ ਲਈ 9 ਅਗਸਤ ਤੱਕ ਕੀਤੀ ਜਾ ਸਕਦੀ ਰਜਿਸਟ੍ਰੇਸ਼ਨ

ਫਾਜ਼ਿਲਕਾ 5 ਅਗਸਤ 2021 : ਜ਼ਿਲ੍ਹਾ ਰੁਜਗਾਰ ਅਫਸਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਆਈ.ਆਈ.ਟੀ. ਰੋਪੜ ਵੱਲੋਂ ਆਰਟੀਫਿਸ਼ਿਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ  ਦੇ ਕੋਰਸ ਮੁੱਫਤ ਕਰਵਾਏ ਜਾ ਰਹੇ ਹਨ। ਜਿਸ ਲਈ ਬਾਰ੍ਹਵੀ (ਨਾਨ ਮੈਡੀਕਲ ਜਾਂ ਗਣਿਤ ਵਿਸ਼ੇ ਨਾਲ) ਪਾਸ ਪ੍ਰਾਰਥੀ ਆਪਣੇ ਆਪ ਨੂੰ ਪਹਿਲਾ ਮਮਮ।ਬਪਗਾ਼ਠ।ਫਰਠ ਰਜਿਸਟੇ੍ਰਸ਼ਨ ਕਰਨ ਤੋਂ ਬਾਅਦ, ਆਰਟੀਫਿਸ਼ਿਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦੇ ਕੋਰਸ ਲਈ ਅਪਲਾਈ ਕਰਨ ਲਈ ੀਵਵਬਤਯੇੇ਼ਦਤ਼ਵਜਜਵਗਰਬ਼ਗ।ਫਰਠੇ ਤੇ 09 ਅਗਸਤ 2021 ਤੱਕ ਰਜਿਸਟੇ੍ਰਸ਼ਨ ਕੀਤੀ ਜਾ ਸਕਦੀ ਹੈ।

ਪਲੇਸਮੈਂਟ ਅਫਸਰ ਸ੍ਰੀਮਤੀ ਸੋਨੀਆ ਬਾਜਵਾ ਨੇ ਦੱਸਿਆ ਕਿ ਇਹ ਕੋਰਸ ਕਰਨ ਲਈ ਇਕ ਦਾਖਲਾ ਪ੍ਰੀਖਿਆ ਲਈ ਜਾਵੇਗੀ।ਜਿਸ ਦੀ ਜਾਣਕਾਰੀ ਆਪ ਦੀ ਈ-ਮੇਲ ਆਈ ਡੀ ਤੇ ਭੇਜੀ ਜਾਵੇਗੀ।ਇਸ ਦਾਖਲਾ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਪ੍ਰਾਰਥੀ ਇਕ ਮਹੀਨੇ ਦਾ ਕੋਰਸ ਆਨ-ਲਾਇਨ ਕਰਨਗੇ।ਜੋ ਕਿ ਪੰਜਾਬ ਸਕਿਲ ਡਵੈਲਪਮੈਂਟ ਮਿਸ਼ਨ ਅਤੇ ਆਈ.ਆਈ.ਟੀ. ਰੋਪੜ ਦੁਆਰਾ ਪ੍ਰਮਾਨਿਤ ਹੋਵੇਗਾ।ਜਿਸ ਦੇ ਪੂਰਾ ਹੋਣ ਤੇ ਸਰਕਾਰ ਵੱਲੋਂ ਇੱਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ।ਜਿਸ ਨਾਲ ਪ੍ਰਾਰਥੀ ਭਵਿਖ ਵਿੱਚ ਆਉਣ ਵਾਲੀਆਂ ਆਰਟੀਫਿਸ਼ਿਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦੀ ਨੌਕਰੀਆਂ ਲਈ ਯੋਗ ਹੋਵੇਗਾ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 94104-36562,78889-06348 ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

You may have missed