October 21, 2026

ਖੁਸ਼ੀ ਫਾਊਂਡੇਸ਼ਨ ਦੀ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਵੱਲੋਂ ਪਿੰਡ ਜੰਡ ਵਾਲਾ ਖਰਤਾ ਵਿਖੇ ਹਾਈਜਨ ਅਤੇ ਮੈਡੀਕਲ ਕੈਂਪ ਲਗਾਇਆ

ਖੁਸ਼ੀ ਫਾਊਂਡੇਸ਼ਨ ਦੀ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਵੱਲੋਂ ਪਿੰਡ ਜੰਡ ਵਾਲਾ ਖਰਤਾ ਵਿਖੇ ਹਾਈਜਨ ਅਤੇ ਮੈਡੀਕਲ ਕੈਂਪ ਲਗਾਇਆ

– ਮਹਿਲਾਵਾਂ ਨੂੰ ਮੁਫ਼ਤ ਸੈਨੀਟਰੀ ਪੈਡ ਅਤੇ ਦਵਾਈਆਂ ਵੰਡੀਆਂ ਖੁਸ਼ੀ ਫਾਊਂਡੇਸ਼ਨ ਦੀ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਵੱਲੋਂ ਪਿੰਡ ਜੰਡ ਵਾਲਾ ਖਰਤਾ ਵਿਖੇ ਹਾਈਜਨ ਅਤੇ ਮੈਡੀਕਲ ਕੈਂਪ ਲਗਾਇਆ(Rajinder Kumar) ਫਾਜ਼ਿਲਕਾ, 12 ਜੁਲਾਈ 2026: ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਅਤੇ ਖੁਸ਼ੀ ਫਾਊਂਡੇਸ਼ਨ ਦੀ ਚੇਅਰਪਰਸਨ ਮੈਡਮ ਖੁਸ਼ਬੂ ਸਾਵਨ ਸੁੱਖਾ ਸਵਨਾ ਵੱਲੋਂ ਅੱਜ ਪਿੰਡ ਜੰਡ ਵਾਲਾ ਖਰਤਾ ਵਿਖੇ ਇੱਕ ਵਿਸ਼ਾਲ ਹਾਈਜਨ ਕੈਂਪ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।
ਕੈਂਪ ਦਾ ਉਦੇਸ਼ ਪਿੰਡ ਦੀਆਂ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਦੇ ਨੇੜੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਨੂੰ ਸਫ਼ਾਈ ਤੇ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕਰਨਾ ਸੀ। ਕੈਂਪ ਦੌਰਾਨ ਮਹਿਲਾਵਾਂ ਦੀ ਸਿਹਤ ਅਤੇ ਸਫ਼ਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਨੀਟਰੀ ਪੈਡ ਵੀ ਮੁਫ਼ਤ ਵੰਡੇ ਗਏ।
ਇਸ ਮੌਕੇ ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ “ਪੰਜਾਬ ਸਰਕਾਰ ਦਾ ਮੁੱਖ ਮਕਸਦ ਹਰ ਪਿੰਡ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਇਸੇ ਲਈ ਅਜਿਹੇ ਕੈਂਪ ਲਗਾਤਾਰ ਲਗਾਏ ਜਾਣਗੇ ਤਾਂ ਜੋ ਕੋਈ ਵੀ ਪਰਿਵਾਰ ਬਿਨਾ ਇਲਾਜ ਨਾ ਰਹੇ। ਸਫ਼ਾਈ ਅਤੇ ਜਾਗਰੂਕਤਾ ਹੀ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।”
ਇਸ ਕੈਂਪ ਵਿਖੇ ਗਾਇਨੀ ਡਾ ਨੂਪੁਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਸੈਂਕੜੇ ਔਰਤਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਮਹਿਲਾ ਸਿਹਤ, ਗਰਭ ਅਵਸਥਾ ਦੌਰਾਨ ਦੇਖਭਾਲ, ਸੈਨੀਟਰੀ ਹਾਈਜਨ ਅਤੇ ਪੋਸ਼ਣ ਸਬੰਧੀ ਜਾਣਕਾਰੀ ਦਿੱਤੀ। ਕੈਂਪ ਵਿੱਚ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਇਸ ਮੌਕੇ ਸਰਪੰਚ ਸਵਰਣ ਸਿੰਘ, ਗੁਰਵੀਰ, ਬਲਾਕ ਪ੍ਰਧਾਨ ਅਲਕਾ ਜੁਨੇਜਾ, ਜ਼ਿਲ੍ਹਾ ਪ੍ਰਧਾਨ ਵੂਮੈਨ ਵਿੰਗ ਸੋਨੀਆ, ਬਲਾਕ ਪ੍ਰਧਾਨ ਕਿਰਨ ਅਤੇ ਬਲਾਕ ਪ੍ਰਧਾਨ ਕੁਸਮ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

About The Author

You may have missed