October 23, 2026

ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦਾ ਨਿਰੀਖਣ

ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦਾ ਨਿਰੀਖਣ
ਮਾਨਸਾ, 3 ਅਗਸਤ 2021 : ਮੁੱਖ ਖੇਤੀਬਾੜੀ ਅਫਸਰ, ਮਾਨਸਾ ਡਾ: ਮਨਜੀਤ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਨੇ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਦਾ ਨਿਰੀਖਣ ਕੀਤਾ, ਜਿਸ ਤਹਿਤ ਪਿੰਡ ਮਲਕਪੁਰ ਖਿਆਲਾ, ਰਮਦਿੱਤੇ ਵਾਲਾ, ਗੇਹਲੇ, ਘਰਾਂਗਣਾ, ਜਵਾਹਰਕੇ ਅਦਿ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇ ਦੀ ਫਸਲ ਵਿੱਚ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਨਹੀ ਵੇਖਿਆ ਗਿਆ, ਜਿਸ ਕਾਰਨ ਅਜੇ ਗੁਲਾਬੀ ਸੁੰਡੀ ਦੀ ਕੋਈ ਵੀ ਸਪਰੇਅ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜਿੱਥੇ-ਜਿੱਥੇ ਮੀਂਹ ਪਿਆ ਹੈ, ਉਨ੍ਹਾਂ ਖੇਤਾਂ ਵਿੱਚ ਨਰਮੇ ਦੀ ਫਸਲ ਨੂੰ ਸਿੰਚਾਈ ਨਾ ਕੀਤੀ ਜਾਵੇ।
ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦਾ ਨਿਰੀਖਣ
ਡਾ: ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਦੱਸਿਆ ਕਿ ਇਸ ਸਮੇਂ ਮਾਨਸਾ ਜ਼ਿਲੇ੍ਹ ਵਿੱਚ ਹਰਾ ਤੇਲਾ ਅਤੇ ਚਿੱਟੇ ਮੱਛਰ ਦੀ ਸੰਖਿਆ ਈ.ਟੀ.ਐਲ  (ਆਰਥਿਕ ਕਗਾਰ) ਤੋਂ ਘੱਟ ਹੈ, ਜਿਸ ਕਾਰਨ ਬੇਲੋੜੀਆਂ ਸਪਰੇਆਂ ਨਾ ਕੀਤੀਆਂ ਜਾਣ। ਉਨ੍ਹਾਂ ਕਿਸਾਨਾਂ ਨੂੰ  ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਲਈ ਕਿਹਾ ਅਤੇ ਜੇਕਰ  ਨਰਮੇ ਦੇ ਬੂਟੇ ਦੇ ਉਪਰਲੇ ਹਿੱਸੇ ਵਿੱਚ ਚਿੱਟੇ ਮੱਛਰ ਦੀ ਗਿਣਤੀ 6 ਜਾਂ ਇਸ ਤੋਂ ਵੱਧ ਹੋਵੇ ਤਾਂ ਹੀ ਪੀ.ਏ. ਯੂ ਤੋਂ ਸਿਫਾਰਸ ਕੀਤੀਆਂ ਦਵਾਈਆਂ ਦੀ ਸਪਰੇਅ ਕੀਤੀ ਜਾਣੀ ਚਾਹਦੀ ਹੈ।
ਡਾ: ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਇਸ ਸਮੇਂ ਨਰਮੇ ਦੀ ਫਸਲ ਨੂੰ ਖੁਰਾਕ ਦੀ ਬਹੁਤ ਲੋੜ ਹੈ, ਕਿਉਂਕਿ ਇਸ ਸਮੇਂ ਫੁੱਲ ਅਤੇ ਟੀਂਡੇ ਬਣ ਰਹੇ ਹਨ। ਇਸ ਸਮੇਂ ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ 2% ਪੋਟਾਸੀਅਮ ਨਾਈਟੇ੍ਰਟ (13:00:45) ਦਾ ਫੁੱਲਾਂ ਦੇ ਸੁਰੂ ਹੋਣ ਤੋਂ ਲੈ ਕੇ ਇੱਕ ਹਫਤੇ ਦੇ ਵਕਫੇ ਤੇ 4 ਵਾਰ ਛਿੜਕਾਅ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਕੀਟਨਾਸਕ ਦਵਾਈਆਂ ਦਾ ਮਿਸਰਣ ਬਣਾ ਕੇ ਸਪਰੇਅ ਨਾ ਕੀਤੀ ਜਾਵੇ।
ਇਸ ਮੌਕੇ ਟੀਮ ਵਿੱਚ ਪਰਾਗਦੀਪ ਸਿੰਘ, ਬੀ.ਟੀ.ਐਮ., ਹਰਚੇਤ ਸਿੰਘ, ਖੇਤੀਬਾੜੀ  ਉਪ ਨਿਰੀਖਕ, ਮਨਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ, ਗੁਰਬਖਸ ਸਿੰਘ, ਖੇਤੀਬਾੜੀ ਉਪ ਨਿਰੀਖਕ ਤੋਂ ਇਲਾਵਾ ਮੋਹਤਬਰ ਕਿਸਾਨ ਅਵਤਾਰ ਸਿੰਘ, ਦੀਦਾਰ  ਸਿੰਘ, ਗੁਰਪਿਆਰ ਸਿੰਘ, ਸਨਦੀਪ ਸਿੰਘ ਆਦਿ ਹਾਜਰ ਸਨ।

About The Author

You may have missed