October 22, 2026

ਜ਼ਿਲ੍ਹਾ ਮੈਜਿਸਟਰੇਟ ਵੱਲੋਂ ”ਆਰ.ਐੱਸ. ਮਾਈਂਡ ਪਾਵਰ ਆਈਲਟਸ ਸਟੂਡੀਓ, ਮਾਨਸਾ” ਦਾ ਲਾਇਸੰਸ ਰੱਦ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ”ਆਰ.ਐੱਸ. ਮਾਈਂਡ ਪਾਵਰ ਆਈਲਟਸ ਸਟੂਡੀਓ, ਮਾਨਸਾ” ਦਾ ਲਾਇਸੰਸ ਰੱਦ

(Rajinder Kumar) ਮਾਨਸਾ, 19 ਫਰਵਰੀ 2026: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (g) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ”ਮੈਸਰਜ਼ ਆਰ.ਐੱਸ. ਮਾਈਂਡ ਪਾਵਰ ਆਈਲਟਸ ਸਟੂਡੀਓ, ਸਾਹਮਣੇ ਦਸਮੇਸ਼ ਪਬਲਿਕ ਸਕੂਲ, ਨਵੀਂ ਕਚਹਿਰੀ ਰੋਡ, ਮਾਨਸਾ, ਜ਼ਿਲ੍ਹਾ ਮਾਨਸਾ” ਦਾ ਲਾਇਸੰਸ ਨੰਬਰ 35/ਐਲ.ਪੀ.ਏ./ਐਲ.ਪੀ.ਏ.-1 ਮਿਤੀ 26.10.2020 ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ।

ਹੁਕਮ ਵਿਚ ਕਿਹਾ ਗਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਸ੍ਰੀ ਸਤਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ, ਵਾਸੀ ਬੀਰੋਕੇ ਕਲਾਂ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ਅਤੇ ਗਿੰਨੀ ਗੋਪਾਲ ਗਰਗ ਪੁੱਤਰ ਓਮ ਨਰਾਇਣ ਗਰਗ, ਵਾਸੀ ਵਾਰਡ ਨੰਬਰ 11, ਬੁਢਲਾਡਾ, ਤਹਿਸੀਲਬੁਢਲਾਡਾ, ਜ਼ਿਲ੍ਹਾ ਮਾਨਸਾ ਨੂੰ ”ਮੈਸਰਜ਼ ਆਰ.ਐੱਸ. ਮਾਈਂਡ ਪਾਵਰ ਆਈਲਟਸ ਸਟੂਡੀਓ ” ਦੇ ਨਾਮ ‘ਤੇ ਆਈਲਟਸ ਕੋਚਿੰਗ ਦਾ ਲਾਇਸੰਸ ਜਾਰੀ ਕੀਤਾ ਗਿਆ ਸੀ।

ਸੀਨੀਅਰ ਪੁਲਿਸ ਕਪਤਾਨ ਵੱਲੋਂ ਇਸ ਸੈਂਟਰ ਦੇ ਬੰਦ ਹੋਣ ਸਬੰਧੀ ਪ੍ਰਾਪਤ ਰਿਪਰੋਰਟ ਉਪਰੰਤ ਦੋਵੇਂ ਪ੍ਰਾਰਥੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਕਾਰਨ ਦੱਸੋ ਨੋਟਿਸ ਦਾ ਜਵਾਬ ਪੇਸ਼ ਕਰਦੇ ਹੋਏ ਸ੍ਰੀ ਸਤਵਿੰਦਰ ਸਿੰਘ ਅਤੇ ਗਿੰਨੀ ਗੋਪਾਲ ਗਰਗ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਉਕਤ ਸੈਂਟਰ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੈ। ਇਸ ਸੈਂਟਰ ਦਾ ਲਾਇਸੰਸ ਰੱਦ ਕੀਤਾ ਜਾਵੇ, ਜਿਸ ਲਈ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।

           ਹੁਕਮ ਵਿਚ ਕਿਹਾ ਗਿਆ ਹੈ ਕਿ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਸ ਦੇ ਖੁਦ ਜਾਂ ਇਸ ਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਲਈ ਭਰਪਾਈ ਕਰਨ ਲਈ ਸ੍ਰੀ ਸਤਵਿੰਦਰ ਸਿੰਘ ਅਤੇ ਗਿੰਨੀ ਗੋਪਾਲਗਰਗ ਖੁਦ ਜਿੰਮੇਵਾਰ ਹੋਣਗੇ।

About The Author

You may have missed