October 21, 2026

ਪੰਜਾਬ ਦੇ 76 ਫ਼ੀਸਦੀ ਵੋਟਰਾਂ ਨੇ ਵੋਟਰ ਆਈ.ਡੀ. ਕਾਰਡਾਂ ਨੂੰ ਲਿੰਕ ਕਰਨ ਲਈ ਸਵੈ-ਇੱਛਤ ਤੌਰ ‘ਤੇ ਆਪਣੇ ਆਧਾਰ ਵੇਰਵੇ ਕਰਵਾਏ ਜਮ੍ਹਾਂ

ਪੰਜਾਬ ਦੇ 76 ਫ਼ੀਸਦੀ ਵੋਟਰਾਂ ਨੇ ਵੋਟਰ ਆਈ.ਡੀ. ਕਾਰਡਾਂ ਨੂੰ ਲਿੰਕ ਕਰਨ ਲਈ ਸਵੈ-ਇੱਛਤ ਤੌਰ ‘ਤੇ ਆਪਣੇ ਆਧਾਰ ਵੇਰਵੇ ਕਰਵਾਏ ਜਮ੍ਹਾਂ

–  ਵੋਟਰਾਂ ਵੱਲੋਂ ਆਧਾਰ ਜਮ੍ਹਾਂ ਕਰਵਾਉਣਾ ਪੂਰੀ ਤਰ੍ਹਾਂ ਸਵੈਇੱਛੁਕ, ਵੋਟਰਾਂ ਕੋਲ ਆਧਾਰ ਨਾ ਹੋਣ ਦੀ ਸੂਰਤ ਵਿੱਚ 11 ਵਿਕਲਪਿਕ ਦਸਤਾਵੇਜ਼ਾਂ ਵਿੱਚੋਂ ਕਿਸੇ ਇੱਕ ਦੀ ਕਾਪੀ ਕਰਵਾ ਸਕਦੇ ਹਨ ਜਮ੍ਹਾਂ

ਚੰਡੀਗੜ੍ਹ,  27  ਦਸੰਬਰ  2022  :  ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੇ ਨਿਰਦੇਸ਼ਾਂ ‘ਤੇ ਵੋਟਰ ਆਈ.ਡੀ. ਕਾਰਡਾਂ ਨਾਲ ਲਿੰਕ ਕਰਨ ਲਈ ਸਵੈ-ਇੱਛਤ ਢੰਗ ਨਾਲ ਆਧਾਰ ਵੇਰਵੇ ਜਮ੍ਹਾਂ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਸੂਬੇ ਦੇ 76 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਪਣੇ ਆਧਾਰ ਵੇਰਵੇ ਜਮ੍ਹਾਂ ਕਰਵਾ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਸੂਬੇ ਦੇ ਕੁੱਲ 2.12 ਕਰੋੜ ਰਜਿਸਟਰਡ ਵੋਟਰਾਂ ਵਿੱਚੋਂ 1.61 ਕਰੋੜ ਵੋਟਰ ਪਹਿਲਾਂ ਹੀ ਫਾਰਮ 6ਬੀ ਜਮ੍ਹਾਂ ਕਰਵਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਈ.ਸੀ.ਆਈ. ਵੱਲੋਂ ਮੌਜੂਦਾ ਵੋਟਰਾਂ ਦੇ ਆਧਾਰ ਨੰਬਰਾਂ ਨੂੰ ਸਮਾਂਬੱਧ ਢੰਗ ਨਾਲ ਇਕੱਤਰ ਕਰਨ ਲਈ ਨਵਾਂ ਫਾਰਮ 6ਬੀ ਪੇਸ਼ ਕੀਤਾ ਗਿਆ ਸੀ ਜੋ 1 ਅਗਸਤ, 2022 ਨੂੰ ਲਾਗੂ ਹੋਇਆ ਸੀ। ਜੇਕਰ ਕੋਈ ਵੋਟਰ ਆਧਾਰ ਵੇਰਵੇ ਦੇਣ ਵਿੱਚ ਅਸਮਰੱਥ ਹੁੰਦਾ ਹੈ ਤਾਂ ਫਾਰਮ 6ਬੀ ਵਿੱਚ 11 ਵਿਕਲਪਿਕ ਦਸਤਾਵੇਜ਼ਾਂ ਵਿੱਚੋਂ ਕਿਸੇ ਇੱਕ ਦੀ ਕਾਪੀ ਜਮ੍ਹਾਂ ਕਰਾਉਣ ਦੀ ਵਿਵਸਥਾ ਕੀਤੀ ਗਈ ਹੈ।

ਕਾਰਜਕਾਰੀ ਸੀ.ਈ.ਓ. ਬੀ ਸ੍ਰੀਨਿਵਾਸਨ ਨੇ ਕਿਹਾ ਕਿ ਵੋਟਰਾਂ ਵੱਲੋਂ ਆਧਾਰ ਜਮ੍ਹਾਂ ਕਰਾਉਣਾ ਪੂਰੀ ਤਰ੍ਹਾਂ ਸਵੈਇੱਛਤ ਹੈ ਅਤੇ ਜੇਕਰ ਕਿਸੇ ਵੋਟਰ ਕੋਲ ਆਧਾਰ ਨੰਬਰ ਨਹੀਂ ਹੈ, ਤਾਂ ਉਹ ਫਾਰਮ 6ਬੀ ਵਿੱਚ ਦਰਸਾਏ ਗਏ 11 ਵਿਕਲਪਿਕ ਦਸਤਾਵੇਜ਼ਾਂ ਵਿੱਚੋਂ ਕਿਸੇ ਇੱਕ ਦਸਤਾਵੇਜ ਦੀ ਕਾਪੀ ਜਮ੍ਹਾਂ ਕਰਵਾ ਸਕਦਾ ਹੈ।

ਕਾਰਜਕਾਰੀ ਸੀ.ਈ.ਓ. ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਮੌਜੂਦਾ ਵੋਟਰ ਆਪਣੇ ਆਧਾਰ ਵੇਰਵੇ ਪੇਸ਼ ਕਰਨ ਵਿੱਚ ਅਸਮਰੱਥ ਹੁੰਦਾ ਹੈ ਤਾਂ ਵੋਟਰ ਸੂਚੀ ਵਿੱਚੋਂ ਕੋਈ ਵੀ ਐਂਟਰੀ ਹਟਾਈ ਨਹੀਂ ਜਾਵੇਗੀ ਅਤੇ ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਕੋਈ ਵੀ ਅਧਿਕਾਰੀ ਕਿਸੇ ਵੀ ਨਵੇਂ ਵੋਟਰ ਦੀ ਐਂਟਰੀ ਤੋਂ ਇਨਕਾਰ ਨਹੀਂ ਕਰ ਸਕਦਾ।

ਜ਼ਿਕਰਯੋਗ ਹੈ ਕਿ ਵੋਟਰ 6ਬੀ ਫਾਰਮ ਵੋਟਰ ਹੈਲਪਲਾਈਨ ਐਪ ਰਾਹੀਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ ਜਾਂ ਉਹ ਆਪਣੇ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਕੋਲ ਫਾਰਮ 6ਬੀ ਜਮ੍ਹਾਂ ਕਰਵਾ ਸਕਦੇ ਹਨ।

About The Author

You may have missed