October 22, 2026

ਸਮਾਜਿਕ ਵਿਗਿਆਨ ਵਿਚ ਰੌਚਕਤਾ ਭਰਨ ਲਈ ਹਰੇਕ ਸ਼ਨੀਵਾਰ ਮਨਾਇਆ ਜਾਏਗਾ ਮਹਿਮਾਨ ਦਿਵਸ: ਡਾ ਤਰਲੋਚਨ ਸਿੰਘ ਸਿੱਧੂ

ਸਮਾਜਿਕ ਵਿਗਿਆਨ ਵਿਚ ਰੌਚਕਤਾ ਭਰਨ ਲਈ ਹਰੇਕ ਸ਼ਨੀਵਾਰ  ਮਨਾਇਆ ਜਾਏਗਾ ਮਹਿਮਾਨ ਦਿਵਸ: ਡਾ ਤਰਲੋਚਨ ਸਿੰਘ ਸਿੱਧੂ
ਫ਼ਾਜ਼ਿਲਕਾ 10 ਜੁਲਾਈ 2021 : ਸਿੱਖਿਆ ਵਿਭਾਗ ਵੱਲੋਂ ਹੁਣ ਵਿਦਿਆਰਥੀਆਂ ਨੂੰ ਸਮਾਜਿਕ ਵਿਗਿਆਨ ਵਿਸ਼ੇ ਦਾ ਵਿਵਹਾਰਿਕ ਗਿਆਨ ਰੌਚਿਕ ਢੰਗ ਨਾਲ ਪ੍ਰਦਾਨ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸ਼ਨੀਵਾਰ ਨੂੰ ‘ਮਹਿਮਾਨ ਦਿਵਸ’ ਦੇ ਤੌਰ ਤੇ ਮਨਾਇਆ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾ ਤਰਲੋਚਨ ਸਿੰਘ ਸਿੱਧੂ ਨੇ ਕਿਹਾ ਕਿ ਸਮਾਜਿਕ ਸਿੱਖਿਆ ਵਿਸ਼ੇ ਵਿੱਚ ਬਹੁਤ ਸਾਰੇ ਪੱਖ ਜਿਵੇਂ ਇਤਿਹਾਸ, ਸੱਭਿਆਚਾਰ, ਪਿੰਡਾਂ ਦਾ ਰਹਿਣ-ਸਹਿਣ ਅਤੇ ਪਿੰਡ ਦਾ ਅਰਥਚਾਰਾ ਆਦਿ ਜੁੜੇ ਹੁੰਦੇ ਹਨ। ਵਿਦਿਆਰਥੀਆਂ ਨੂੰ ਕਲਾਸਰੂਮਜ਼ ਵਿੱਚ ਖ਼ਾਸ ਸ਼ਖ਼ਸੀਅਤਾਂ ਨਾਲ ਰੂਬਰੂ ਕਰਵਾਇਆ ਜਾਵੇਗਾ ਤਾਂ ਕਿ ਉਹ ਬੱਚਿਆਂ ਨਾਲ ਪਿੰਡਾਂ ਦੇ ਇਤਿਹਾਸ ਬਾਰੇ ਜਾਂ ਗਿਆਨ ਵਿੱਚ ਵਾਧਾ ਕਰਨ ਵਾਲੇ ਹੋਰ ਮਹੱਤਵਪੂਰਨ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਣ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਵਿਸ਼ੇ ਦਾ ਵਿਵਹਾਰਿਕ ਗਿਆਨ ਦੇਣ ਲਈ ਸ਼ਨੀਵਾਰ ਨੂੰ ਸਰਕਾਰੀ ਸਕੂਲਾਂ ਵਿੱਚ ਇਹ ਗਤੀਵਿਧੀ ਸ਼ੁਰੂ ਕੀਤੀ ਜਾ ਰਹੀ ਹੈ।
ਸਮਾਜਿਕ ਵਿਗਿਆਨ ਵਿਚ ਰੌਚਕਤਾ ਭਰਨ ਲਈ ਹਰੇਕ ਸ਼ਨੀਵਾਰ  ਮਨਾਇਆ ਜਾਏਗਾ ਮਹਿਮਾਨ ਦਿਵਸ: ਡਾ ਤਰਲੋਚਨ ਸਿੰਘ ਸਿੱਧੂ
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਵਿਸ਼ੇ ਦੇ ਜ਼ਿਲ੍ਹਾ ਮੈਂਟਰ ਸ੍ਰੀ ਗੌਤਮ ਗੌੜ੍ਹ ਨੇ ਕਿਹਾ ਕਿ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਵਿਦਿਆਰਥੀਆਂ ਦੀ ਸਮਾਜਿਕ ਵਿਗਿਆਨ ਵਿਸ਼ੇ ਵਿੱਚ ਰੁਚੀ ਨੂੰ ਵਧਾਉਣ ਲਈ ਮਹੀਨੇ ਦੇ ਕਿਸੇ ਵੀ ਸ਼ਨੀਵਾਰ ਨੂੰ ਸਕੂਲ ਪ੍ਰਿੰਸੀਪਲ/ਸਕੂਲ ਮੁਖੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੇ ਅਧਿਆਪਕ ਆਪਣੇ ਪਿੰਡ/ਸ਼ਹਿਰ ਦੀ ਕਿਸੇ ਖਾਸ ਸ਼ਖ਼ਸੀਅਤ ਜਿਵੇਂ ਪਿੰਡ ਦਾ ਕੋਈ ਬਜ਼ੁਰਗ, ਕੋਈ ਵਿਸ਼ਾ ਮਾਹਿਰ, ਕੋਈ ਰਿਟਾਇਰ ਅਧਿਕਾਰੀ ਜਾਂ ਅਧਿਆਪਕ, ਪਿੰਡ ਦੇ ਸਰਪੰਚ, ਐੱਸ.ਐੱਮ.ਸੀ. ਮੈਂਬਰ ਜਾਂ ਕੋਈ ਐੱਨ. ਆਰ.ਆਈ ਆਦਿ ਨੂੰ ਸਕੂਲ ਵਿਜ਼ਿਟ ਕਰਵਾਉਣਗੇ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਮੁਖੀਆਂ ਵੱਲੋਂ ਇਹ ਗਤੀਵਿਧੀ ਕਿਸੇ ਵੀ ਪੀਰੀਅਡ ਵਿੱਚ ਆਨਲਾਈਨ ਜ਼ੂਮ ਐਪ ਰਾਹੀਂ ਕਰਵਾਈ ਜਾਵੇਗੀ।
ਇਸ ਸੰਬੰਧੀ ਹੋਰ ਵਿਸਥਾਰ ਨਾਲ ਦੱਸਦਿਆਂ ਉਹਨਾਂ ਨੇ ਕਿਹਾ ਕਿ ਇਸ ਗਤੀਵਿਧੀ ਦਾ ਵਿਸ਼ਾ ਹਰ ਮਹੀਨੇ ਵੱਖਰਾ-ਵੱਖਰਾ ਰੱਖਿਆ ਜਾਵੇਗਾ। ਸਮਾਜਿਕ ਵਿਗਿਆਨ ਵਿਸ਼ੇ ਵਿੱਚ ਮਹੀਨੇ ਦੌਰਾਨ ਪੜ੍ਹਾਏ ਗਏ ਪਾਠਾਂ ਦੇ ਆਧਾਰ ਤੇ ਇਹਨਾਂ ਸ਼ਖ਼ਸੀਅਤਾਂ ਨੂੰ ਸਕੂਲ ਵਿਜ਼ਿਟ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਉਸ ਮਹੀਨੇ ਸੰਬੰਧੀ ਸਲਾਈਡ ਨੂੰ ਮੁੱਖ ਦਫ਼ਤਰ ਵੱਲੋਂ ਸਕੂਲਾਂ ਨੂੰ ਭੇਜਿਆ ਜਾਵੇਗਾ। ਇਸ ਗਤੀਵਿਧੀ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਮੂਹ ਬੀ.ਐੱਮ ਅੰਗਰੇਜ਼ੀ/ਸਮਾਜਿਕ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਅਧਿਆਪਕ ਆਪਣਾ ਸਰਗਰਮ ਯੋਗਦਾਨ ਪਾਉਣਗੇ। ਇਸ ਸੰਬੰਧੀ ਜ਼ੂਮ ਮੀਟਿੰਗ ਦਾ ਲਿੰਕ ਸਕੂਲ ਪ੍ਰਿੰਸੀਪਲ/ਹੈੱਡ ਮਾਸਟਰ/ਸਕੂਲ ਮੁਖੀ ਦੇ ਸਹਿਯੋਗ ਨਾਲ ਸਮਾਜਿਕ ਸਿੱਖਿਆ ਵਿਸ਼ਾ ਪੜ੍ਹਾਉਂਦੇ ਆਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਆਉਣ ਵਾਲੀ ਮਹਿਮਾਨ ਸ਼ਖ਼ਸੀਅਤ ਨਾਲ ਸਾਂਝਾ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਕਰਵਾਈ ਜਾਣ ਵਾਲੀ ਇਸ ਗਤੀਵਿਧੀ ਤਹਿਤ ਪਿੰਡ ਦੇ ਸਰਪੰਚ/ਪੰਚ/ਐੱਸ.ਐੱਮ.ਸੀ ਮੈਂਬਰ ਵੱਲੋਂ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਮੁਦਾਇ ਅਤੇ ਮਨੁੱਖੀ ਲੋੜਾਂ, ਲੋਕਤੰਤਰ ਅਤੇ ਸਮਾਨਤਾ, ਸੰਵਿਧਾਨ ਅਤੇ ਕਾਨੂੰਨ ਵਿਸ਼ਿਆਂ ਬਾਰੇ ਅਤੇ ਨੌਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਅਰਥ ਅਤੇ ਮਹੱਤਵ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

About The Author

You may have missed