October 21, 2026

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ’ਚ ਕਾਰ ਵਾਸ਼ਿੰਗ ਲਈ ਖਾਲੀ ਆਸਾਮੀਆਂ ਦੀ ਇੰਟਰਵਿਊ ਮੰਗਲਵਾਰ ਤੇ ਬੁੱਧਵਾਰ ਨੂੰ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ’ਚ ਕਾਰ ਵਾਸ਼ਿੰਗ ਲਈ ਖਾਲੀ ਆਸਾਮੀਆਂ ਦੀ ਇੰਟਰਵਿਊ ਮੰਗਲਵਾਰ ਤੇ ਬੁੱਧਵਾਰ ਨੂੰ
ਹੁਸ਼ਿਆਰਪੁਰ, 21 ਜੂਨ:
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਘੱਟ ਪੜ੍ਹੇ ਲਿਖੇ ਗਰੀਬ ਤੇ ਲੋੜਵੰਦ ਬੇਰੋਜ਼ਗਾਰਾਂ ਨੂੰ ਆਪਣੇ ਪੈਰ੍ਹਾਂ ’ਤੇ ਖੜ੍ਹੇ ਕਰਨ ਅਤੇ ਰੋਜ਼ੀ ਰੋਟੀ ਕਮਾਉਣ ਲਈ ‘ਮਿਸਟਰ ਕਲੀਨ’ ਪ੍ਰੋਜੈਕਟ ਤਹਿਤ ਕਾਰ ਵਾਸ਼ਿੰਗ ਦੀਆਂ ਖਾਲੀ ਪਈਆਂ 9 ਆਸਾਮੀਆਂ ਲਈ 22 ਅਤੇ 23 ਜੂਨ ਨੂੰ ਬਿਊਰੋ ਦੇ ਦਫ਼ਤਰ ਸਰਕਾਰੀ
ਆਈ.ਟੀ.ਆਈ. ਕੰਪਲੈਕਸ, ਜਲੰਧਰ ਰੋਡ, ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਇੰਟਰਵਿਊ ਕੀਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਜਿਹੜੇ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਸਨੀਕ ਹੋਣ ਆਪਣਾ ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਨਾਲ ਇੰਟਰਵਿਊ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 62801-97708 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

You may have missed