October 21, 2026

ਪਠਾਨਕੋਟ ‘ਚ ਮਿਤੀ 11.09.2021 ਨੂੰ ਲਗਾਈ ਜਾਵੇਗੀ ਨੈਸਨਲ ਲੋਕ ਅਦਾਲਤ

ਪਠਾਨਕੋਟ ‘ਚ ਮਿਤੀ 11.09.2021 ਨੂੰ ਲਗਾਈ ਜਾਵੇਗੀ ਨੈਸਨਲ ਲੋਕ ਅਦਾਲਤ

ਪਠਾਨਕੋਟ, 24 ਅਗਸਤ 2021 :  ਨੈਸਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 11.09.2021 ਨੂੰ ਦੇਸ ਭਰ ਵਿੱਚ  ਨੈਸਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਅੱਜ ਮਿਤੀ 24.08.2021 ਨੂੰ ਸ਼੍ਰੀ ਰੰਜੀਵ ਪਾਲ ਸਿੰਘ ਚੀਮਾ, ਸੀ.ਜੇ.ਐਮ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਜੀ ਵਲੋਂ ਜਿਲ੍ਹਾ ਪਠਾਨਕੋਟ ਦੇ ਅਧੀਨ ਆਉਦੇ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਨਿਮਨਹਸਤਾਖਰ ਵਲੋਂ ਮੀਟਿੰਗ ਵਿੱਚ ਹਾਜਰ ਹੋਏ  ਪਿੰਡਾ ਦੇ ਸਰਪੰਚਾਂ ਨੂੰ ਇਸ ਨੈਸਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਦੱਸਿਆ ਗਿਆ।

ਉਨ੍ਹਾਂ ਆਮ ਜਨਤਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੋ ਕੇਸ ਅਦਾਲਤ ਵਿੱਚ ਪਹਿਲਾ ਤੋਂ ਚੱਲ ਰਹੇ ਹਨ ਉਹ ਆਪਣੇ ਕੇਸ ਨੂੰ ਜਿਲਾ ਕੋਰਟ ਕੰਪਲੈਂਕਸ, ਪਠਾਨਕੋਟ ਦੇ ਵਿੱਚ ਮਿਤੀ 11.09.2021 ਨੂੰ ਲੱਗ ਰਹੀ ਨੈਸਨਲ ਲੋਕ ਅਦਾਲਤ ਦੇ ਵਿੱਚ ਰੱਖ ਸਕਦੇ ਹਨ ।  ਇਸ ਨੈਸਨਲ ਲੋਕ ਅਦਾਲਤ ਦਾ ਮੁੱਖ ਮਨੋਰਥ/ਰਾਜੀਨਾਮੇਂ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਵਾਉਣਾ ਹੈ ਤਾਂ ਜੋ ਦੋਨੋ ਧਿਰਾਂ ਦਾ ਪੈਸਾ ਅਤੇ ਸਮਾਂ ਬਚ ਸਕੇ । ਉਨ੍ਹਾਂ ਕਿਹਾ ਕਿ ਗੰਭੀਰ ਕਿਸਮ ਦੇ ਫੋਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰਾ ਦੇ ਕੇਸ ਲੋਕ ਅਦਾਲਤ ਵਿੱਚ ਸੁਣੇ ਜਾਂਦੇ ਹਨ। ਜਿਸ ਨਾਲ ਦੋਵੇ ਪਾਰਟੀਆਂ ਦਾ ਆਪਸੀ ਭਾਈਚਾਰਾ ਵੱਧਦਾ ਹੈ ਅਤੇ ਆਮ ਜਨਤਾ ਵੀ ਉਕਤ ਲੋਕ ਅਦਾਲਤ ਦੇ ਵਿੱਚ ਆਪਣਾ ਕੇਸ ਲਗਾ ਕੇ ਇਸ ਦਾ ਫਾਇਦਾ ਉਠਾਉਣ ।

About The Author

You may have missed