October 20, 2026

ਇੰਡੀਅਨ ਕੌਂਸਲ ਫਾਰ ਚਾਇਲਡ ਵੈਲਫੇਅਰ ਵੱਲੋਂ ਸਾਲ 2021 ਦੇ ਨੈਸ਼ਨਲ ਬਰੇਵਰੀ ਐਵਾਰਡ ਲਈ ਅਰਜ਼ੀਆਂ ਦੀ ਮੰਗ

ਇੰਡੀਅਨ ਕੌਂਸਲ ਫਾਰ ਚਾਇਲਡ ਵੈਲਫੇਅਰ ਵੱਲੋਂ ਸਾਲ 2021 ਦੇ ਨੈਸ਼ਨਲ ਬਰੇਵਰੀ ਐਵਾਰਡ ਲਈ ਅਰਜ਼ੀਆਂ ਦੀ ਮੰਗ

ਫਤਹਿਗੜ੍ਹ ਸਾਹਿਬ, 25 ਅਗਸਤ 2021 : ਇੰਡੀਅਨ ਕੌਂਸਲ ਫਾਰ ਚਾਇਲਡ ਵੈਲਫੇਅਰ ਵੱਲੋਂ ਸਾਲ 2021 ਵਿੱਚ ਮਿਲਣ ਵਾਲੇ ਨੈਸ਼ਨਲ ਬਰੇਵਰੀ ਐਵਾਰਡ ਲਈ ਪੰਜਾਬ ਵਿੱਚੋਂ ਬਹਾਦਰੀ ਦਾ ਕਾਰਨਾਮਾ ਕਰਨ ਵਾਲੇ ਬੱਚਿਆਂ ਦੀਆਂ ਨੋਮੀਨੇਸ਼ਨਾਂ ਮੰਗੀਆਂ ਗਈਆਂ ਹਨ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਆਈ ਸੀ ਸੀ ਡਬਲਿਊ ਨੈਸ਼ਨਲ ਬਰੇਵਰੀ ਅਵਾਰਡ ਫਾਰ ਚਿਲਡਰਨ 2021 ਦੇ ਤਹਿਤ 06 ਤੋਂ 18 ਸਾਲ ਦੇ ਬੱਚੇ ਨੇ ਜੇਕਰ ਕੋਈ ਬਹਾਦਰੀ ਦਾ ਕਾਰਨਾਮਾ ( ਜਿਵੇਂ ਕਿ ਡੁੱਬਦੇ ਨੂੰ ਬਚਾਉਣ, ਜੰਗਲੀ ਜਾਨਵਰਾਂ ਤੋਂ ਬਚਾਉਣ ਜਾਂ ਫਿਰ ਕੋਈ ਬਹਾਦਰੀ ਦਾ ਕੰਮ ਕੀਤਾ ਹੋਵੇ) ਕੀਤਾ ਹੋਵੇ, ਤਾਂ ਉਹ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।

About The Author

You may have missed