October 20, 2026

ਨੌਜ਼ਵਾਨਾਂ ਦੀ ਹੁਨਰ ਸਿਖਲਾਈ ਦਾ ਮੰਤਵ ਬੇਰੁਜਗਾਰ ਨੌਜਵਾਨਾਂ ਨੂੰ ਆਪਣੇ ਪੈਰਾ ਸਿਰ ਖੜਾ ਕਰਨਾ

ਨੌਜ਼ਵਾਨਾਂ ਦੀ ਹੁਨਰ ਸਿਖਲਾਈ ਦਾ ਮੰਤਵ ਬੇਰੁਜਗਾਰ ਨੌਜਵਾਨਾਂ ਨੂੰ ਆਪਣੇ ਪੈਰਾ ਸਿਰ ਖੜਾ ਕਰਨਾ

ਫਾਜਿ਼ਲਕਾ, 24 ਜੁਲਾਈ 2024 : ਵਧੀਕ ਡਿਪਟੀ ਕਮਿਸ਼ਨਰ-ਕਮ ਵਾਈਸ ਚੇਅਰਮੈਨ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿ਼ਲ੍ਹੇ ਦੇ ਨੌਜਵਾਨਾਂ ਦੇ ਹੁਨਰ ਵਿਕਾਸ ਸਬੰਧੀ ਯੋਜਨਾਬੰਦੀ ਲਈ ਸਬੰਧਤ ਵਿਭਾਗਾਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇ਼ਸ ਹੈ ਕਿ ਨੌਜਵਾਨਾਂ ਨੂੰ ਰੋਜਗਾਰ ਦੇ ਯੋਗ ਬਣਾ ਕੇ ਉਨ੍ਹਾਂ ਨੂੰ ਰੋਜਗਾਰ ਨਾਲ ਜ਼ੋੜਿਆ ਜਾਵੇ ਅਤੇ ਫਿਰ ਉਨ੍ਹਾਂ ਨੂੰ ਆਰਥਿਕ ਤੌਰ ਤੇ ਆਤਮਨਿਰਭਰ ਕੀਤਾ ਜਾਵੇ। ਇਸ ਮੌਕੇ ਜਿ਼ਲ੍ਹੇ ਦੀਆਂ ਸਥਾਨਕ ਜਰੂਰਤਾਂ ਅਨੁਸਾਰ ਨਵੇਂ ਸਕਿੱਲ ਕੋਰਸ ਸ਼ੁਰੁੂ ਕਰਨ ਸਬੰਧੀ ਚਰਚਾ ਕੀਤੀ ਗਈ।

ਇਸ ਮੌਕੇ ਉਨ੍ਹਾਂ ਨੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਜ਼ਿਲ੍ਹੇ ਦੇ ਹਰੇਕ ਪਿੰਡ ਤੱਕ ਪੰਜਾਬ ਹੁਨਰ ਵਿਕਾਸ ਮਿਸਨ ਵੱਲੋਂ ਚਲਾਏ ਜਾ ਰਹੇ ਹੁਨਰ ਕੋਰਸਾਂ ਵਿੱਚ ਮੋਬਲਾਈਜੇਸ਼ਨ ਅਤੇ ਅਵੇਰਨੈਸ ਕੈਂਪ ਲਗਾਉਣ ਵਿਚ ਸਹਿਯੋਗ ਕਰਨ, ਰੂਰਲ ਸੈਲਫ ਇੰਮਪਲਾਈਮੈਂਟ ਸਿਖਲਾਈ ਸੰਸਥਾਂ ਵੱਲੋਂ ਆਪਣੇ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਸਮੇ ਸਮੇ ਤੇ  ਪੀਐਸਡੀਐਮ(ਪੰਜਾਬ ਹੁਨਰ ਵਿਕਾਸ ਮਿਸ਼ਨ) ਨਾਲ ਸਾਂਝੀ ਕਰਨ, ਜਰਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਦਰ ਵੱਲੋਂ ਜ਼ਿਲ੍ਹੇ ਵਿੱਚ ਪੈਂਦੀਆਂ ਮੁੱਖ ਇੰਡਸਟਰੀਆਂ ਜੋ ਹੁਨਰ ਸਿਖਲਲਾਈ ਕਰਵਾ ਸਕਦੀਆਂ ਹਨ ਜਾ ਇਛੁਕ ਹਨ ਉਨ੍ਹਾਂ ਦਾ ਡਾਟਾ ਜਲਦੀ ਮੁਹਈਆ ਕਰਵਾਉਣ, ਜਿਲ੍ਹਾ ਸਿੱਖਿਆ ਅਫਸਰ ਨੂੰ ਆਪਣੇ ਅਧੀਨ ਆਉਦੇ ਸਮੂਹ ਸਕੂਲਾਂ ਵਿੱਚੋ ਡ੍ਰੌਪ ਆਊਟ ਉਮੀਦਵਾਰਾਂ ਦੀ ਡਿਟੇਲ  ਪੀਐਸਡੀਐਮ ਨਾਲ ਸਾਂਝੀ ਕਰਨ ਤਾਂ ਜੋ ਉਨ੍ਹਾਂ ਉਮੀਦਵਾਰਾਂ ਨੂੰ ਉਨ੍ਹਾਂ ਦੀ ਰੂਚੀ ਅਨੁਸਾਰ ਪੀਐਸਡੀਐਮ ਦੀਆਂ ਸਕੀਮਾਂ ਦਾ ਬਣਦਾ ਲਾਭ ਦਿੱਤਾ ਜਾ ਸਕੇ, ਸਰਕਾਰੀ ਆਈ.ਟੀ.ਆਈ ਨੂੰ ਆਪਣੀ ਸੰਸਥਾ ਵਿਚ ਆਪਣੇ ਪੱਧਰ ਤੇ ਸੰਸਥਾ ਵਿੱਚ ਆਯੋਜਿਤ ਪਲੇਸਮੈਂਟ ਕੈਂਪਾਂ ਦੀ ਪੂਰਵ ਸੂਚਨਾ ਪੀਐਸਡੀਐਮ ਨੂੰ ਦੇਣ ਲੀਡ ਬੈਂਕ ਮੈਨੇਜਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਭੇਜੇ ਜਾਣ ਵਾਲੇ ਲੋਨ ਕੇਸਾਂ ਦਾ ਨਿਪਟਾਰਾ ਕਰਨ ਬਾਰੇ, ਜਿਲ੍ਹਾ ਰੁਜਗਾਰ ਦਫਤਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਤਾਲਮੇਲ ਕਰਕੇ ਰੁਜਗਾਰ ਮੇਲਿਆ ਰਾਹੀਂ ਵੱਧ ਤੋਂ ਵੱਧ ਨੋਕਰੀਆਂ ਦੇ ਅਵਸਰ ਪ੍ਰਦਾਨ ਕਰਨ ਬਾਰੇ, ਈਓ ਐਮਸੀ ਨੂੰ ਜਿਲ੍ਹੇ ਦੇ ਹਰੇਕ ਸ਼ਹਿਰੀ ਖੇਤਰ ਤੱਕ ਹੁਨਰ ਵਿਕਾਸ ਅਤੇ ਸਿਖਲਾਈ ਦੀਆਂ ਸੇਵਾਵਾਂ ਬਾਰੇ ਪ੍ਰਚਾਰ ਕਰਨ ਦੇ ਯਤਨ ਕੀਤੇ ਜਾਣ ਬਾਰੇ ਨਰੇਗਾ ਦਫਤਰ ਨੂੰ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ ਜਿਸ ਨਰੇਗਾ ਕਾਰਡ ਧਾਰਕ ਨੇ 100 ਦਿਨ ਦਾ ਰੋਜਗਾਰ ਪੂਰਾ ਕਰ ਲਿਆ ਹੈ ਉਸ ਪਰਿਵਾਰ ਦੇ ਯੋਗ ਉਮੀਦਾਰਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ।

ਇਸ ਮੌਕੇ ਡੀਡੀਪੀਓ ਸ੍ਰੀ ਗਰੁਦਰਸ਼ਨ ਸਿੰਘ, ਤਹਿਸੀਲ ਭਲਾਈ ਅਫ਼ਸਰ ਸ੍ਰੀ ਅਸ਼ੋਕ ਕੁਮਾਰ, ਜਿਲ੍ਹਾ ਰੁਜਗਾਰ ਅਫਸਰ ਮੈਡਮ ਵੈਸ਼ਾਲੀ, ਪੰਜਾਬ ਸ੍ਕਿਲ ਡਿਵੈਲਪਮੈਂਟ ਮਿਸ਼ਨ ਦੇ ਮੈਨੇਜਰ ਨਵਦੀਪ ਅਸੀਜਾ,ਆਈ.ਟੀ.ਆਈ ਦੇ ਪ੍ਰਿੰਸੀਪਲ ਸ੍ਰੀ ਅੰਗਰੇਜ ਸਿੰਘ, ਈ.ਓ ਜਲਾਲਾਬਾਦ, ਕਿਰਨ ਕੁਮਾਰ ਮੈਨੇਜਰ ਸੋਸਲ ਮੋਬੀਲਾਈਜੇਸਨ, ਸਿਖਿਆ ਵਿਭਾਗ ਤੋਂ ਗੁਰਛਿੰਦਰ ਸਿੰਘ,ਨਿਰਵੈਰ ਸਿੰਘ,ਨਿੰਸ਼ਾਤ ਆਦਿ ਹਾਜਰ ਸਨ।

About The Author

You may have missed