October 20, 2026

ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਭਰੋਲੀ ਨਜਦੀਕ ਕੀਤਾ ਗੁਰੂ ਨਾਨਕ ਬਗੀਚੀ ਦਾ ਕੀਤਾ ਉਦਘਾਟਣ

ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਭਰੋਲੀ ਨਜਦੀਕ ਕੀਤਾ ਗੁਰੂ ਨਾਨਕ ਬਗੀਚੀ ਦਾ ਕੀਤਾ ਉਦਘਾਟਣ

– ਵਾਤਾਵਰਣ ਸੁਰੱਖਿਆ ਦੇ ਲਈ ਵਣ ਵਿਭਾਗ ਪਠਾਨਕੋਟ ਦਾ 3 ਕਰੋੜ ਬੂਟੇ ਲਗਾਉਂਣ ਦਾ ਟੀਚਾ ਨਿਰਧਾਰਤ – ਸ੍ਰੀ ਲਾਲ ਚੰਦ ਕਟਾਰੂਚੱਕ

ਪਠਾਨਕੋਟ, 4 ਅਗਸਤ 2024 : ਸਾਡੇ ਪੰਜਾਬ ਦੇ ਮੁੱੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਸਮੇਂ ਸਮੇਂ ਤੇ ਅਪੀਲ ਵੀ ਕਰਦੇ ਹਨ ਕਿ ਜਿਆਦਾ ਤੋਂ ਜਿਆਦਾ ਬੂਟੇ ਲਗਾਏ ਜਾਣ, ਇਸ ਅਧੀਨ ਚਲਦੇ ਸਾਲ ਦੇ ਦੋਰਾਨ ਵਣ ਵਿਭਾਗ ਵੱਲੋਂ ਕਰੀਬ 3 ਕਰੋੜ ਬੂੱਟੇ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਅਤੇ ਹੁਣ ਤੱਕ 80 ਪ੍ਰਤੀਸਤ ਟੀਚਾ ਪੂਰਾ ਕੀਤਾ ਜਾ ਚੁੱਕਾ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਭਰੋਲੀ ਵਿਖੇ ਗੁਰੂ ਨਾਨਕ ਬਗੀਚੀ ਦਾ ਉਦਘਾਟਣ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੰਜੀਵ ਤਿਵਾੜੀ, ਕੰਜ਼ਰਵੇਟਰ ਆਫ ਫਾਰੈਸਟ, ਉੱਤਰੀ ਸਰਕਲ , ਧਰਮਵੀਰ ਦੈਰੂ, ਡਵੀਜ਼ਨਲ ਜੰਗਲਾਤ ਅਫ਼ਸਰ, ਪਠਾਨਕੋਟ, ਬਲਾਕ ਪ੍ਰਧਾਨ ਪਵਨ ਕੁਮਾਰ ਫੋਜੀ, ਠਾਕੁਰ ਭੁਪਿੰਦਰ ਸਿੰਘ, ਜੰਗ ਬਹਾਦੁਰ ਵਣ ਰੇਂਜ ਅਫਸਰ ਧਾਰ, ਅਜੈ ਪਠਾਨਿਆ ਬਲਾਕ ਅਫਸਰ, ਵਰਿੰਦਰ ਜੀਤ ਸਿੰਘ ਰੇਜ ਅਫਸਰ , ਸਮਸੇਰ ਸਿੰਘ ਬਲਾਕ ਅਫਸਰ, ਮੁਨੀਸ ਕੁਮਾਰ ਵਣ ਗਾਰਡ , ਤਰਸੇਮ ਸਿੰਘ ਵਣ ਗਾਰਡ, ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ।

ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਭਰੋਲੀ ਨਜਦੀਕ ਕੀਤਾ ਗੁਰੂ ਨਾਨਕ ਬਗੀਚੀ ਦਾ ਕੀਤਾ ਉਦਘਾਟਣ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਭਰੋਲੀ ਨਜਦੀਕ ਕੀਤਾ ਗੁਰੂ ਨਾਨਕ ਬਗੀਚੀ ਦਾ ਕੀਤਾ ਉਦਘਾਟਣ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਭਰੋਲੀ ਨਜਦੀਕ ਕੀਤਾ ਗੁਰੂ ਨਾਨਕ ਬਗੀਚੀ ਦਾ ਕੀਤਾ ਉਦਘਾਟਣ

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੇ ਲਈ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਇੱਕ ਮੂਹਿੰਮ ਚਲਾਈ ਗਈ ਸੀ ਕਿ ਇਸ ਸਾਲ ਕਰੀਬ 3 ਕਰੋੜ ਬੂਟੇ ਲਗਾਏ ਜਾਣੇ ਹਨ ਅਤੇ ਇਸ ਅਧੀਨ ਅਜਿਹੀਆਂ ਬਗੀਚੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮਦਿਨ ਨੂੰ ਸਮਰਪਿਤ ਗੁਰੂ ਨਾਨਕ ਬਗੀਚੀਆਂ ਜਿਸ ਵਿੱਚ ਕਰੀਬ 550 ਬੂਟੇ ਵੱਖ ਵੱਖ ਕਿਸਮਾਂ ਦੇ ਲਗਾਏ ਜਾਂਦੇ ਹਨ, ਅਤੇ ਹੁਣ ਤੱਕ ਪੂਰੇ ਪੰਜਾਬ ਅੰਦਰ ਹਜਾਰਾਂ ਗੁਰੂ ਨਾਨਕ ਬਗੀਚੀਆਂ ਲਗਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਅਜਿਹੀਆਂ ਬਗੀਚੀਆਂ ਬਣਾਉਂਣ ਦੇ ਲਈ ਕਰੀਬ ਇੱਕ ਮੀਟਰ ਮਿੱਟੀ ਦੀ ਪੂਟਾਈ ਕੀਤੀ ਜਾਂਦੀ ਹੈ ਅਤੇ ਮਿੱਟੀ ਵਿੱਚ ਪੋਸਟਿਕ ਤੱਤ ਮਿਲਾਏ ਜਾਂਦੇ ਹਨ ਤਾਂ ਜੋ ਲਗਾਏ ਗਏ ਬੂਟਿਆਂ ਨੂੰ ਪੋਸਟਿਕ ਖੁਰਾਕ ਮਿਲਦੀ ਰਹੇ। ਉਨ੍ਹਾਂ ਦੱਸਿਆ ਕਿ ਬਿਲਕੁਲ ਅਧੁਨਿਕ ਤਕਨੀਕ ਨਾਲ ਇਨ੍ਹਾਂ ਬਗੀਚੀਆਂ ਨੂੰ ਤਿਆਰ ਕੀਤਾ ਜਾਂਦਾ ਹੈ ਬਲਕਿ ਲਾਵਾਰਿਸ ਪਸੂਆਂ ਤੋਂ ਬੂਟਿਆਂ ਦਾ ਬਚਾਓ ਕਰਨ ਦੇ ਲਈ ਚਾਰੋਂ ਪਾਸੇ ਤਾਰ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਅਸੀਂ ਵੀ ਪ੍ਰਣ ਲਈਏ ਕਿ ਵਾਤਾਵਰਣ ਦੀ ਸੁਰੱਖਿਆ ਦੇ ਲਈ ਜਿਆਦਾ ਤੋਂ ਜਿਆਦਾ ਬੂਟੇ ਲਗਾਈਏ ਅਤੇ ਪੰਜਾਬ ਸਰਕਾਰ ਦਾ ਵਾਤਾਵਰਣ ਨੂੰ ਜੋ ਹਰਿਆ ਭਰਿਆ ਰੱਖਣ ਦਾ ਸੁਪਨਾਂ ਹੈ ਉਸ ਨੂੰ ਸਾਕਾਰ ਕੀਤਾ ਜਾ ਸਕੇ।

About The Author

You may have missed