October 24, 2026

ਮੁਫਤ ਡਰੋਨ ਓਪਰੇਟਿੰਗ ਟ੍ਰੇਨਿੰਗ ਕੋਰਸ ਸੁਰੂ

ਮੁਫਤ ਡਰੋਨ ਓਪਰੇਟਿੰਗ ਟ੍ਰੇਨਿੰਗ ਕੋਰਸ ਸੁਰੂ

ਫਾਜਿਲਕਾ, 5 ਅਗਸਤ 2024 : ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਡਰੋਨ ਓਪਰੇਟਿੰਗ ਟ੍ਰੇਨਿੰਗ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸੁਰੂ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਦਿੰਦਿਆ ਕੈਂਪ ਕਾਲਝਰਾਣੀ ਦੇ ਟ੍ਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਮਿਤੀ 15 ਅਗਸਤ 2024 ਤੋਂ 25 ਅਗਸਤ 2024 ਤੱਕ ਆਈ ਆਈ ਟੀ ਰੋਪੜ੍ਹ ਵਿਖੇ ਚਲਾਇਆ ਜਾਵੇਗਾ । ਇਹ ਟ੍ਰੇਨਿੰਗ ਕਰਨ ਵਾਸਤੇ ਉਮੀਦਵਾਰ ਨੇ 12ਵੀ ਜਮਾਤ ਘੱਟੋਂ ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ । ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰਾਂ ਦਾ 20 ਨੰਬਰ ਦਾ ਡੈਮੋ ਟੈਸਟ ਲਿਆ ਜਾਵੇਗਾ, ਜਿਸ ਦੀ ਮਿਤੀ ਬਾਅਦ ਵਿੱਚ ਟੈਲੀਫੋਨ ਰਾਹੀਂ ਦੱਸੀ ਜਾਵੇਗੀ । ਜਿਹੜੇ ਯੁਵਕ ਡੈਮੋ ਟੈਸਟ ਵਿੱਚੋ ਪਾਸ ਹੋਣਗੇ, ਉਨ੍ਹਾਂ ਨੂੰ ਆਈ.ਆਈ.ਟੀ ਰੋਪੜ੍ਹ ਵਿਖੇ ਇਹ ਡਰੋਨ ਟ੍ਰੇਨਿੰਗ ਕੋਰਸ ਕਰਵਾਇਆ ਜਾਵੇਗਾ ।

ਡਰੋਨ ਓਪਰੇਟਿੰਗ ਦੀ ਟ੍ਰੇਨਿੰਗ ਪੂਰੀ ਕਰਨ ਵਾਲੇ ਯੁਵਕਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ । ਯੁਵਕਾਂ ਨੂੰ ਕੈਂਪ ਦੇ ਸਟਾਫ ਦੁਆਰਾ ਸੀ-ਪਾਈਟ ਕੈਂਪ ਕਾਲਝਰਾਣੀ ਤੋਂ ਸੀ-ਪਾਈਟ ਕੈਂਪ ਨੰਗਲ (ਰੋਪੜ੍ਹ) ਵਿਖੇ ਲਿਜਾਇਆ ਜਾਵੇਗਾ । ਇਸ ਕੋਰਸ ਦੌਰਾਂਨ ਯੁਵਕਾਂ ਦੇ ਰਿਹਾਇਸ, ਖਾਣ-ਪੀਣ ਅਤੇ ਬੱਸ ਕਿਰਾਏ ਆਦਿ ਦਾ ਖਰਚ ਪੰਜਾਬ ਸਰਕਾਰ ਦਾ ਹੋਵੇਗਾ ।  ਬੇਰੋਜਗਾਰ ਯੁਵਕਾਂ ਲਈ ਇਹ ਬਹੁਤ ਵੀ ਵਧੀਆ ਅਤੇ ਮਹੱਤਵਪੂਰਨ ਕੋਰਸ ਹੈ, ਯੁਵਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ।

ਪੰਜਾਬ ਰਾਜ ਦੇ ਵਸਨੀਕ ਡਰੋਨ ਓਪਰੇਟਿੰਗ ਟ੍ਰੇਨਿੰਗ ਲੈਣ ਦੇ ਚਾਹਵਾਨ ਯੁਵਕ ਸਵੇਰੇ 09:00 ਵਜੇ ਨਿੱਜੀ ਤੌਰ ਤੇ ਸੀ-ਪਾਈਟ ਕੈਂਪ, ਪਿੰਡ ਕਾਲਝਰਾਣੀ  ਜਿਲ੍ਹਾ ਬਠਿੰਡਾ ਵਿਖੇ ਬਾਰਵੀ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ ਅਤੇ 02 ਤਾਜਾ ਪਾਸਪੋਰਟ ਸਾਈਜ ਫੋਟੋ ਆਦਿ ਦਸਤਾਵੇਜ਼ ਸਮੇਤ ਨਿੱਜੀ ਤੌਰ ਤੇ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਜਾਣਕਾਰੀ ਟ੍ਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਦੁਆਰਾ ਦਿੱਤੀ ਗਈ। ਵਧੇਰੇ ਜਾਣਕਾਰੀ ਲਈ 93167-13000, 94638-31615  ਤੇ ਸੰਪਰਕ ਕੀਤਾ ਜਾ ਸਕਦਾ ਹੈ ।

About The Author

You may have missed