October 21, 2026

ਮਹੀਨਾਵਾਰ ਲੋਕ ਅਦਾਲਤ ਰਾਹੀਂ 18 ਕੇਸਾਂ ਦਾ ਰਾਜੀਨਾਮੇ

ਮਹੀਨਾਵਾਰ ਲੋਕ ਅਦਾਲਤ ਰਾਹੀਂ 18 ਕੇਸਾਂ ਦਾ ਰਾਜੀਨਾਮੇ

ਸੰਗਰੂਰ,  26 ਅਗਸਤ 2021 : ਪੰਜਾਬ ਰਾਜ ਕਾਨੂੰਨੀਂ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸ਼੍ਰੀ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨ ਜੱਜ -ਕਮ- ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੀ ਯੋਗ ਅਗਵਾਈ ਹੇਠ ਮਹੀਨਾਵਾਰ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਮਹੀਨਾਵਾਰ ਲੋਕ ਅਦਾਲਤ ਸੰਗਰੂਰ ਅਦਾਲਤਾਂ ਅਤੇ ਸਬ ਡੀਵੀਜਨ ਮਲੇਰਕੋਟਲਾ, ਧੂਰੀ, ਮੂਨਕ ਅਤੇ ਸੁਨਾਮ ਵਿਖੇ ਲਗਾਈਆਂ ਗਈਆਂ।

ਸ਼੍ਰੀਮਤੀ ਦੀਪਤੀ ਗੋਇਲ ਪੀ.ਸੀ.ਐਸ. ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਨੇ ਦਸਿਆ ਕਿ ਇਸ ਮਹੀਨਾਵਾਰ ਲੋਕ ਅਦਾਲਤ ਵਿਚ ਕੁੱਲ 429 ਕੇਸ ਲਾਏ ਗਏ ਸਨ। ਜਿਨ੍ਹਾਂ ਵਿੱਚੋਂ 18 ਕੇਸਾਂ ਦਾ ਅਤੇ 41,46,393/-ਰੁਪਏ ਦਾ ਰਾਜੀਨਾਮੇ ਤਹਿਤ ਨਿਪਟਾਰਾ ਕੀਤਾ ਗਿਆ। ਸ਼੍ਰੀਮਤੀ ਦੀਪਤੀ ਗੋਇਲ ਨੇ ਦੱਸਿਆ ਕਿ 11 ਸੰਤਬਰ 2021 ਨੂੰ ਕੋਮੀ ਲੋਕ ਅਦਾਲਤ ਸੰਗਰੂਰ ਅਤੇ ਸਬ-ਡੀਵੀਜ਼ਨਾਂ ਧੂਰੀ, ਮਲੇਰਕੋਟਲਾ, ਮੂਨਕ ਅਤੇ ਸੁਨਾਮ ਵਿਖੇ ਲਗਾਈਆਂ ਜਾਣਗੀਆਂ।

About The Author

You may have missed