October 20, 2026

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਨੌਵੀਂ ਅਤੇ ਗਿਆਰਵੀਂ ਜਮਾਤ ’ਚ ਦਾਖਲੇ ਲਈ ਹੁਣ 26 ਨਵੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਨੌਵੀਂ ਅਤੇ ਗਿਆਰਵੀਂ ਜਮਾਤ ’ਚ ਦਾਖਲੇ ਲਈ ਹੁਣ 26 ਨਵੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਮਾਨਸਾ, 25 ਨਵੰਬਰ 2024: ਪ੍ਰਿੰਸੀਪਲ ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਨੇ ਦੱਸਿਆ ਕਿ ਸਾਲ 2025-26 ਦੇ ਨੌਵੀਂ ਅਤੇ ਗਿਆਰਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਫਾਰਮ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾਖਲਿਆਂ ਲਈ ਆਨਲਾਈਨ ਫਾਰਮ ਦੀ ਅੰਤਿਮ ਮਿਤੀ 19 ਨਵੰਬਰ 2024 ਸੀ ਪਰ ਹੁਣ ਇਸ ਵਿੱਚ ਵਾਧਾ ਕਰਦਿਆਂ ਆਖ਼ਿਰੀ ਮਿਤੀ 26 ਨਵੰਬਰ 2024 ਕਰ ਦਿੱਤੀ ਗਈ ਹੈ।

ਪ੍ਰਿੰਸੀਪਲ ਨੇ ਦੱਸਿਆ ਕਿ ਦਾਖਲੇ ਲਈ ਫਾਰਮ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ ’ਤੇ ਭਰੇ ਜਾ ਸਕਦੇ ਹਨ।  ਨੌਵੀਂ ਜਮਾਤ ਲਈ http://cbseitms.nic.in/2024/nvsix ਅਤੇ ਗਿਆਰਵੀਂ ਜਮਾਤ ਲਈ ਵੈਬਸਾਈਟ https://cbseitms.nic.in/2024/nvsxi 11 ’ਤੇ ਆਨਲਾਈਨ ਫਾਰਮ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਦਿਆਰਥੀ ਦੂਜੀ ਵਾਰ ਪ੍ਰੀਖਿਆ ਨਹੀਂ ਦੇ ਸਕਦਾ ਅਤੇ ਦਾਖਲਾ ਪ੍ਰੀਖਿਆ 08 ਫਰਵਰੀ 2025 ਨੂੰ ਹੋਵੇਗੀ।

ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94785-47460, 98780-85025, 95188-15071 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

You may have missed