October 20, 2026

ਫਾਜ਼ਿਲਕਾ ਦੇ ਵਿਧਾਇਕ ਨੇ ਵਿਧਾਨ ਸਭਾ ਵਿੱਚ ਚੁੱਕਿਆ ਉਸਾਰੀ ਕਿਰਤੀਆਂ ਦਾ ਮੁੱਦਾ

ਫਾਜ਼ਿਲਕਾ ਦੇ ਵਿਧਾਇਕ ਨੇ ਵਿਧਾਨ ਸਭਾ ਵਿੱਚ ਚੁੱਕਿਆ ਉਸਾਰੀ ਕਿਰਤੀਆਂ ਦਾ ਮੁੱਦਾ

(Krishna raja) ਫਾਜ਼ਿਲਕਾ, 21 ਮਾਰਚ 2025: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਅੱਜ ਸਿਫਰ ਕਾਲ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਉਸਾਰੀ ਕਿਰਤੀਆਂ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਉਸਾਰੀ ਕਿਰਤੀਆਂ ਦੇ ਲਈ ਸਰਕਾਰੀ ਸੇਵਾਵਾਂ ਸਬੰਧੀ ਵੈਬਸਾਈਟ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਹੈ, ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰ ਰਾ ਪੈ ਰਿਹਾ ਹੈ । ਉਹਨਾਂ ਨੇ ਇਸ ਮੌਕੇ ਵਿਧਾਨ ਸਭਾ ਰਾਹੀਂ ਸਬੰਧਤ ਵਿਭਾਗ ਦੇ ਸਾਹਮਣੇ ਇਹ ਮੁੱਦਾ ਉਠਾਇਆ ਤਾਂ ਕਿ ਇਸ ਵੈਬਸਾਈਟ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਵਾ ਕੇ ਉਸਾਰੀ ਕਿਰਤੀਆਂ ਨੂੰ ਸੁਵਿਧਾ ਦਿੱਤੀ ਜਾ ਸਕੇ। ਉਨਾਂ ਨੇ ਕਿਹਾ ਕਿ ਇਸ ਵੈੱਬਸਾਈਟ ਦੇ ਬੰਦ ਹੋਣ ਕਾਰਨ ਉਸਾਰੀ ਕਿਰਤੀਆਂ ਨੂੰ ਵੈਲਫੇਅਰ ਬੋਰਡ ਦੀਆਂ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ। ਉਹਨਾਂ ਨੇ ਮੰਗ ਰੱਖੀ ਕਿ ਇਸ ਵੈਬਸਾਈਟ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਉਸਾਰੀ ਕਿਰਤੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ।

ਜਿਕਰ ਯੋਗ ਹੈ ਕਿ ਫਾਜ਼ਿਲਕਾ ਦੇ ਵਿਧਾਇਕ ਜਦੋਂ ਵੀ ਚੰਡੀਗੜ੍ਹ ਜਾਂਦੇ ਹਨ ਤਾਂ ਉਹ ਅਕਸਰ ਸਬੰਧਤ ਵਿਭਾਗਾਂ ਦੇ ਮੰਤਰੀਆਂ ਨੂੰ ਮਿਲ ਕੇ ਵੀ ਆਪਣੇ ਹਲਕੇ ਦੇ ਮੁੱਦੇ ਰੱਖਦੇ ਰਹਿੰਦੇ ਹਨ ਅਤੇ ਅੱਜ ਉਹਨਾਂ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਇਲਾਕੇ ਦੀ ਆਵਾਜ਼ ਬੁਲੰਦ ਕੀਤੀ।

About The Author

You may have missed