October 20, 2026

ਵਿਧਾਇਕ ਫਾਜ਼ਿਲਕਾ ਨੇ ਮਾਰਕਿਟ ਕਮੇਟੀ ਦਫਤਰ ਫਾਜ਼ਿਲਕਾ ਵਿਖੇ ਜਨਤਾ ਦਰਬਾਰ ਲਗਾ ਕੇ ਹਲਕੇ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਵਿਧਾਇਕ ਫਾਜ਼ਿਲਕਾ ਨੇ ਮਾਰਕਿਟ ਕਮੇਟੀ ਦਫਤਰ ਫਾਜ਼ਿਲਕਾ ਵਿਖੇ ਜਨਤਾ ਦਰਬਾਰ ਲਗਾ ਕੇ ਹਲਕੇ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

– ਹਲਕਾ ਨਿਵਾਸੀਆਂ ਦੀਆਂ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਇਕ ਛੱਤ ਹੇਠ ਬੈਠ ਕਰਨ ਦਾ ਉਦੇਸ਼-ਨਰਿੰਦਰ ਪਾਲ ਸਿੰਘ ਸਵਨਾ

(Krishna raja) ਫਾਜ਼ਿਲਕਾ, 4 ਅਪ੍ਰੈਲ 2025: ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਦਾਣਾ ਮੰਡੀ ਵਿਖੇ ਬਣੇ ਮਾਰਕਿਟ ਕਮੇਟੀ ਦਫਤਰ ਫਾਜ਼ਿਲਕਾ ਵਿਖੇ ਜਨਤਾ ਦਰਬਾਰ ਲਗਾ ਕੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਯੋਗ ਸਮੱਸਿਆਵਾਂ ਦੇ ਨਿਪਟਾਰੇ ਕੀਤੇ ਅਤੇ ਬਕਾਇਆ ਸ਼ਿਕਾਇਤਾਂ ਦੇ ਜਲਦ ਨਿਪਟਾਰੇ ਸਬੰਧੀ ਹਦਾਇਤਾਂ ਜਾਰੀ ਕੀਤੀਆਂ।

ਇਸ ਦੌਰਾਨ ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਲਕੇ ਦੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਯਤਨਸ਼ੀਲ ਹੈ ਚਾਹੇ ਉਹ ਸਿੱਖਿਆ, ਸਿਹਤ, ਵਿਕਾਸ ਜਾਂ ਕੋਈ ਵੀ ਖੇਤਰ ਨਾਲ ਸਬੰਧਤ ਹੋਵੇ। ਉਨ੍ਹਾਂ ਕਿਹਾ ਕਿ ਜਨਤਾ ਦਰਬਾਰ ਲਗਾਉਣ ਦਾ ਮੰਤਵ ਹਲਕਾ ਨਿਵਾਸੀਆਂ ਦੀਆਂ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਇਕ ਛੱਤ ਹੇਠ ਬੈਠ ਕੀਤਾ ਜਾ ਸਕੇ।

ਵਿਧਾਇਕ ਫਾਜ਼ਿਲਕਾ ਨੇ ਮਾਰਕਿਟ ਕਮੇਟੀ ਦਫਤਰ ਫਾਜ਼ਿਲਕਾ ਵਿਖੇ ਜਨਤਾ ਦਰਬਾਰ ਲਗਾ ਕੇ ਹਲਕੇ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਤੇ ਲੋਕ ਬੇਝਿਜਕ ਹੋ ਕੇ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਦੱਸ ਸਕਦੇ ਹਨ। ਚਾਹੇ ਉਹ ਪੀਣ ਵਾਲੇ ਪਾਣੀ, ਸੀਵਰੇਜ਼, ਗਲੀਆਂ ਨਾਲੀਆਂ ਜਾਂ ਹੋਰ ਕੋਈ ਵੀ ਸਮੱਸਿਆ ਹੋਵੇ ਸਭ ਸਮੱਸਿਆਵਾਂ ਦਾ ਹੱਲ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖ਼ੁਦ ਮਾਰਕਿਟ ਕਮੇਟੀ ਦਫਤਰ ਬੈਠਕ ਕੇ ਲੋਕਾਂ ਦੀ ਸਮੱਸਿਆਵਾਂ ਸੁਣ ਰਹੇ ਹਨ। ਹਲਕੇ ਦੇ ਲੋਕਾਂ ਦੀ ਜੋ ਵੀ ਸਮੱਸਿਆ ਹੈ ਉਹ ਉਨ੍ਹਾਂ ਨੂੰ ਆ ਕੇ ਦੱਸਣ ਤਾਂ ਜੋ ਹਰ ਸਮੱਸਿਆ ਦਾ ਨਿਰਧਾਰਤ ਸਮੇਂ ਅੰਦਰ ਹੱਲ ਕੀਤਾ ਜਾ ਸਕੇ।

ਇਸ ਮੌਕੇ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਪਾਰਟੀ ਵਰਕਰ ਅਤੇ ਵੱਖ-ਵੱਖ ਪਤਵੰਤੇ ਸਜਨ ਮੌਜੂਦ ਸਨ।

About The Author

You may have missed