October 20, 2026

ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਜੀਰੋ ਲਾਈਨ ਤੇ ਬਣੀ ਪੀਰ ਬਾਬਾ ਦੀ ਮਜ਼ਾਰ ਤੇ ਮੱਥਾ ਟੇਕਿਆ 

ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਜੀਰੋ ਲਾਈਨ ਤੇ ਬਣੀ ਪੀਰ ਬਾਬਾ ਦੀ ਮਜ਼ਾਰ ਤੇ ਮੱਥਾ ਟੇਕਿਆ 
(Krishna Raja) ਫਾਜ਼ਿਲਕਾ, 19 ਜੂਨ 2025: ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਅੰਤਰਰਾਸ਼ਟਰੀ ਸਰਹੱਦ ਤੇ ਜੀਰੋ ਲਾਈਨ ਤੇ ਪਿੰਡ ਗੁਲਾਬਾ ਭੈਣੀ ਵੱਲੇ  ਸ਼ਾਹ ਹਿਠਾੜ ਵਿਖੇ ਬਣੀ ਪੀਰ ਬਾਬਾ ਬੁਰਜੀ ਵਾਲਾ ਦੀ ਮਜ਼ਾਰ ਤੇ ਮੱਥਾ ਟੇਕਿਆ।
ਵਿਧਾਇਕ ਨੇ ਆਪਣੇ ਪਿਤਾ ਖਜ਼ਾਨ ਸਿੰਘ ਅਤੇ ਧਰਮ ਪਤਨੀ ਖੁਸ਼ਬੂ ਸਾਵਣ ਸੁੱਖਾ ਸਵਨਾ ਸਮੇਤ ਇੱਥੇ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਮੱਥਾ ਟੇਕਿਆ। ਉਹਨਾਂ ਨੇ ਇੱਥੇ ਮਨੁੱਖਤਾ ਦੇ ਭਲੇ ਦੀ ਅਰਦਾਸ ਕੀਤੀ ਅਤੇ ਆਪਣੇ ਹਲਕੇ ਸਮੇਤ ਪੰਜਾਬ ਦਾ ਭਲਾ ਮੰਗਿਆ ।
ਜਿਕਰ ਯੋਗ ਹੈ ਕਿ ਅੱਜ ਦੇ ਦਿਨ ਕੌਮਾਂਤਰੀ ਸਰਹੱਦ ਤੇ ਇਸ ਮਜ਼ਾਰ ਤੇ ਮੇਲਾ ਲੱਗਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ।ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ, ਯੂਥ ਆਗੂ ਸੁਰਿੰਦਰ ਘੋਗਾ , ਬਲਵਿੰਦਰ ਸਿੰਘ ਆਲਮ ਸ਼ਾਹ, ਰਜੇਸ਼ ਸਿੰਘ ਸਰਪੰਚ, ਰਮੇਸ਼ ਸਿੰਘ , ਬਚਨ ਸਿੰਘ , ਦਾਰਾ ਸਿੰਘ ਰੇਤੇਵਾਲੀ ਭੈਣੀ ਹਾਜ਼ਰ ਸਨ।

About The Author

You may have missed