October 21, 2026

ਐਨਡੀਆਰਐਫ ਨੇ ਕੀਤੀ ਸਲਾਨਾ ਮੌਕ ਡਰਿੱਲ, ਵਿਭਾਗਾਂ ਤੇ ਲੋਕਾਂ ਨੂੰ ਦਿੱਤੀ ਹੜ੍ਹਾਂ ਤੋਂ ਬਚਾਓ ਦੀ ਜਾਣਕਾਰੀ

ਐਨਡੀਆਰਐਫ ਨੇ ਕੀਤੀ ਸਲਾਨਾ ਮੌਕ ਡਰਿੱਲ, ਵਿਭਾਗਾਂ ਤੇ ਲੋਕਾਂ ਨੂੰ ਦਿੱਤੀ ਹੜ੍ਹਾਂ ਤੋਂ ਬਚਾਓ ਦੀ ਜਾਣਕਾਰੀ

(Rajinder Kumar) ਫਾਜਿਲ਼ਕਾ, 16 ਜੁਲਾਈ 2025: ਐਨਡੀਆਰਐਫ ਬਠਿੰਡਾ ਦੀ ਟੀਮ ਨੇ ਅੱਜ ਪਿੰਡ ਕਾਂਵਾਂਵਾਲੀ ਵਿਖੇ ਸਤਲੁਜ ਦਰਿਆ ਦੀ ਕ੍ਰੀਕ ਤੇ ਸਲਾਨਾ ਮੌਕ ਡਰਿੱਲ ਕੀਤੀ ਅਤੇ ਇੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰ ਲੋਕਾਂ ਨੂੰ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਸਬੰਧੀ ਸਿਖਲਾਈ ਦਿੱਤੀ ਗਈ।

ਇਸ ਮੌਕੇ ਫਾਜ਼ਿਲਕਾ ਦੇ ਐਸਡੀਐਮ ਵੀਰਪਾਲ ਕੌਰ ਨੇ ਕਿਹਾ ਕਿ ਇਹ ਹਰ ਸਾਲ ਹੋਣ ਵਾਲਾ ਅਭਿਆਸ ਹੈ ਅਤੇ ਇਸ ਨੂੰ ਜ਼ਿਲ੍ਹੇ ਵਿਚ ਕਿਸੇ ਹੜ੍ਹਾ ਦੇ ਖਤਰੇ ਦੀ ਸੰਭਾਵਨਾਂ ਵਜੋਂ ਨਾ ਵੇਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਅਭਿਆਸ ਦਾ ਉਦੇਸ਼ ਸਰਕਾਰੀ ਮਸ਼ੀਨਰੀ ਨੂੰ ਚੁਸਤ ਦਰੁਸਤ ਕਰਨਾ ਅਤੇ ਉਨ੍ਹਾਂ ਦੇ ਹੁਨਰ ਵਿਚ ਵਾਧਾ ਕਰਨਾ ਹੁੰਦਾ ਹੈ। ਉਨ੍ਹਾਂ ਨੇ ਐਨਡੀਆਰਐਫ ਦੀ ਟੀਮ ਦਾ ਇਸ ਅਭਿਆਸ ਲਈ ਧੰਨਵਾਦ ਵੀ ਕੀਤਾ।

ਐਨਡੀਆਰਐਫ ਨੇ ਕੀਤੀ ਸਲਾਨਾ ਮੌਕ ਡਰਿੱਲ, ਵਿਭਾਗਾਂ ਤੇ ਲੋਕਾਂ ਨੂੰ ਦਿੱਤੀ ਹੜ੍ਹਾਂ ਤੋਂ ਬਚਾਓ ਦੀ ਜਾਣਕਾਰੀ

ਇਸ ਮੌਕੇ ਐਨਡੀਆਰਐਫ ਦੀ ਟੀਮ ਨੇ ਇੰਸਪੈਕਟਰ ਸੰਦੀਪ ਕੁਮਾਰ ਦੀ ਅਗਵਾਈ ਵਿਚ ਪਾਣੀ ਵਿਚ ਰੁੜ੍ਹੇ ਵਿਅਕਤੀ ਨੂੰ ਬਚਾਉਣ ਦੇ ਵੱਖ ਵੱਖ ਤਰੀਕਿਆਂ ਸਬੰਧੀ ਅਭਿਆਸ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ।  ਨਾਲ ਹੀ ਇਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਉਹ ਸਮਾਨ ਵਿਖਾਇਆ ਗਿਆ ਜੋ ਸਾਡੇ ਘਰਾਂ ਵਿਚ ਹੀ ਉਪਲਬੱਧ ਹੁੰਦਾ ਹੈ ਅਤੇ ਜਿਸ ਤੋਂ ਅਸਾਨੀ ਨਾਲ ਹੜ੍ਹ ਵਿਚ ਫਸਿਆ ਵਿਅਕਤੀ ਆਪਣੀ ਸੁਰੱਖਿਆ ਦਾ ਇੰਤਜਾਮ ਕਰ ਸਕਦਾ ਹੈ।

ਇਸ ਮੌਕੇ ਨਾਇਬ ਤਹਿਸੀਲਦਾਰ ਨੀਰਜ ਸ਼ਰਮਾ, ਸਾਨੂੰ ਅਤੇ ਅਰਾਧਨਾ ਖੋਸਲਾ ਨੇ ਕਿਹਾ ਕਿ ਇਸ ਨਾਲ ਹੜ੍ਹ ਰੋਕੂ ਇੰਤਜਾਮ ਕਰਨ ਵਾਲੀ ਸਰਕਾਰੀ ਮਸ਼ੀਨਰੀ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਡੀਡੀਪੀਓ ਨੀਰੂ ਗਰਗ ਨੇ ਕਿਹਾ ਕਿ ਪੰਚਾਇਤਾਂ ਦੇ ਨੁੰਮਾਇੰਦਿਆਂ ਨੂੰ ਇਸ ਮੌਕ ਡਰਿੱਲ ਤੋਂ ਨਵੀਂ ਜਾਣਕਾਰੀ ਮਿਲੀ ਹੈ।

ਇਸ ਮੌਕੇ ਫਾਇਰ ਬ੍ਰੀਗੇਡ, ਸਿਹਤ ਵਿਭਾਗ, ਮੰਡੀ ਬੋਰਡ, ਪੁਲਿਸ ਵਿਭਾਗ, ਡ੍ਰੇਨਜ, ਮਾਲ, ਪੇਂਡੂ ਵਿਕਾਸ ਵਿਭਾਗ ਦੀਆਂ ਟੀਮਾਂ ਵੀ ਹਾਜਰ ਸਨ। ਇਸ ਮੌਕੇ ਡ੍ਰੇਨਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਗੁਰਵੀਰ ਸਿੰਘ ਸਿੱਧੂ, ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਸਾਹਿਲ ਗਗਨੇਜਾ ਵੀ ਹਾਜਰ ਸਨ।

About The Author

You may have missed