October 20, 2026

ਕਾਂਗਰਸ ਦੇ ਡਰਾਮੇਬਾਜ਼ ਖਹਿਰਾ ਦੇ ਸਾਬਕਾ PSO ਦੀ 10 ਸਾਲ ਬਾਅਦ ਨਸ਼ਾ ਤਸਕਰੀ ਕੇਸ ‘ਚ ਗ੍ਰਿਫ਼ਤਾਰੀ – ਅੰਮ੍ਰਿਤਪਾਲ ਸਿੰਘ

ਕਾਂਗਰਸ ਦੇ ਡਰਾਮੇਬਾਜ਼ ਖਹਿਰਾ ਦੇ ਸਾਬਕਾ PSO ਦੀ 10 ਸਾਲ ਬਾਅਦ ਨਸ਼ਾ ਤਸਕਰੀ ਕੇਸ ‘ਚ ਗ੍ਰਿਫ਼ਤਾਰੀ – ਅੰਮ੍ਰਿਤਪਾਲ ਸਿੰਘ

(Rajinder Kumar) ਜਲੰਧਰ, 9 ਅਗਸਤ 2025: ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਜਲੰਧਰ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਾਨੂੰਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ “100 ਸੁਨਾਰ ਦੀ, ਇੱਕ ਲੁਹਾਰ ਦੀ”। ਕਾਂਗਰਸ ਦੇ ਸੀਨੀਅਰ ਆਗੂ ਖਹਿਰਾ ਜੀ ਦੇ ਸਾਬਕਾ PSO ਨੂੰ 10 ਸਾਲ ਬਾਅਦ ਦਿੱਲੀ ਏਅਰਪੋਰਟ ਤੋਂ ਨਸ਼ਾ ਤਸਕਰੀ ਕੇਸ ਵਿੱਚ ਕਾਬੂ ਕਰ ਲਿਆ ਗਿਆ ਹੈ।

ਅੰਮ੍ਰਿਤਪਾਲ ਸਿੰਘ ਨੇ ਯਾਦ ਦਿਵਾਇਆ ਕਿ ਖਹਿਰਾ ਜੀ ਆਪ ਵੀ ਇਸੇ ਕੇਸ ਵਿੱਚ ਨਾਮਜ਼ਦ ਸਨ, ਪਰ ਜ਼ਮਾਨਤ ਲੈ ਕੇ ਬਾਹਰ ਆ ਗਏ। ਇਹ ਘਟਨਾ ਕਾਂਗਰਸ ਦੇ ‘ਮੌਕਾਪ੍ਰਸਤ ਮੁਹਿੰਮਬਾਜ਼ਾਂ’ ਦੀ ਅਸਲ ਸਚਾਈ ਸਾਹਮਣੇ ਲਿਆਉਂਦੀ ਹੈ, ਜਿਹੜੇ ਲੋਕਾਂ ਨੂੰ ਭੁਲਾਵੇ ਵਿੱਚ ਰੱਖ ਕੇ ਆਪਣੀਆਂ ਕਰਤੂਤਾਂ ਲੁਕਾਉਂਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਨੂੰਨ-ਵਿਵਸਥਾ ਸੰਸਥਾਵਾਂ ਵੱਲੋਂ ਇਹ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਨਸ਼ਿਆਂ ਦੇ ਛੋਟੇ ਜਾਂ ਵੱਡੇ ਕਿਸੇ ਵੀ ਮਗਰਮੱਛ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਹ ਗ੍ਰਿਫ਼ਤਾਰੀ ਨਸ਼ਾ ਮੁਕਤ ਪੰਜਾਬ ਦੇ ਵਾਅਦੇ ਵੱਲ ਇਕ ਹੋਰ ਮਜ਼ਬੂਤ ਕਦਮ ਹੈ।

About The Author

You may have missed