October 20, 2026

ਚੋਣ ਤਹਿਸੀਲਦਾਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਚੋਣ ਤਹਿਸੀਲਦਾਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

(Rajinder Kumar) ਫਾਜ਼ਿਲਕਾ, 12 ਅਗਸਤ 2025: ਵਧੀਕ ਜ਼ਿਲ੍ਹਾ ਚੋਣ ਅਫਸਰ (ਜ) ਡਾ. ਮਨਦੀਪ ਕੌਰ ਦੇ ਦਿਸ਼ਾ—ਨਿਰਦੇਸ਼ਾਂ ‘ਤੇ ਚੋਣ ਤਹਿਸੀਲਦਾਰ ਸ. ਹਰਬੰਸ ਦੀ ਪ੍ਰਧਾਨਗੀ ਹੇਠ ਜਿ਼ਲ੍ਹਾ ਚੋਣ ਦਫਤਰ ਫਾਜ਼ਿਲਕਾ ਵਿਖੇ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰਾਂ/ਨੁਮਾਇੰਦਿਆਂ ਨਾਲ ਜਿ਼ਲ੍ਹਾ ਫਾਜ਼ਿਲਕਾ ਦੇ ਕੁੱਲ 829 ਪੋਲਿੰਗ ਸਟੇਸ਼ਨਾਂ ‘ਤੇ ਆਪਣੀ ਸਬੰਧਤ ਪਾਰਟੀ ਦੇ ਬੀ.ਐਲ.ਏ—1 ਅਤੇ ਬੀ.ਐਲ.ਏ—2 ਦੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਯੁਕਤੀ ਕਰਨ ਸਬੰਧੀ ਮੀਟਿੰਗ ਕੀਤੀ ਗਈ।

ਚੋਣ ਤਹਿਸੀਲਦਾਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਇਸ ਦੌਰਾਨ ਉਨ੍ਹਾਂ ਮੀਟਿੰਗ ਵਿਚ ਰਾਜਨੀਤਿਕ ਪਾਰਟੀਆਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾਣ ਵਾਲੀ ਸਪੈਸ਼ਲ ਇਨਟੈਨਸਿਵ ਰਵੀਜਨ ਵਿਚ ਬੀ.ਐਲ.ਏ. ਦੁਆਰਾ ਨਿਭਾਈ ਜਾਣ ਵਾਲੀ ਅਹਿਮ ਭੂਮਿਕਾ ਬਾਰੇ ਦੱਸਿਆ। ਬੂਥ ਲੈਵਲ ਏਜੰਟ ਨਿਯੁਕਤ ਕਰਨ ਤੋਂ ਇਲਾਵਾ ਚੋਣ ਤਹਿਸੀਲਦਾਰ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਹੈਲਪ ਲਾਈਨ ਐਪ ਜਾਂ ਆਨਲਾਈਨ ਪੋਰਟਲ voters.eci.gov.in  ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਕ੍ਰਿਸ਼ਨ ਕੁਮਾਰ ਸੇਠੀ, ਭਾਰਤੀ ਜਨਤਾ ਪਾਰਟੀ ਵੱਲੋਂ ਰਮੇਸ਼ ਕਟਾਰੀਆ, ਬਸਪਾ ਵੱਲੋਂ ਨਾਨਕ ਪ੍ਰਕਾਸ਼, ਆਮ ਆਦਮੀ ਪਾਰਟੀ ਵੱਲੋਂ ਬੂਟਾ ਰਾਮ ਕੰਬੋਜ਼ ਅਤੇ ਅਕਾਲੀ ਦਲ ਵੱਲੋਂ ਗੁਰਮੀਤ ਸਿੰਘ ਸ਼ਾਮਿਲ ਹੋਏ।

About The Author

You may have missed