October 20, 2026

ਵਧੀਕ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ. ਨੇ ਰਾਹਤ ਕੇਂਦਰ ਬਹਿਕ ਬੋਦਲਾ ਵਿਖੇ ਦੌਰਾ ਕਰ ਔਰਤਾਂ ਨੂੰ ਹਾਈਜੀਨਕ ਅਤੇ ਰੋਜਮਰਾਂ ਦੀਆਂ ਵਸਤੂ ਕਰਵਾਈਆਂ ਮੁਹੱਈਆ

ਵਧੀਕ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ. ਨੇ ਰਾਹਤ ਕੇਂਦਰ ਬਹਿਕ ਬੋਦਲਾ ਵਿਖੇ ਦੌਰਾ ਕਰ ਔਰਤਾਂ ਨੂੰ ਹਾਈਜੀਨਕ ਅਤੇ ਰੋਜਮਰਾਂ ਦੀਆਂ ਵਸਤੂ ਕਰਵਾਈਆਂ ਮੁਹੱਈਆ

– ਰਾਹਤ ਕੇਂਦਰਾਂ ਵਿਖੇ ਮੌਜੂਦ ਲੋਕਾਂ ਲਈ ਉਪਲਬਧ ਕਰਵਾਈ ਜਾ ਰਹੀ ਹੈ ਰਾਹਤ ਸਮੱਗਰੀ

(Rajinder Kumar) ਫਾਜ਼ਿਲਕਾ, 06 ਸਤੰਬਰ 2025: ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਰਾਹਤ ਕੇਂਦਰਾਂ ਵਿਖੇ ਰਹਿ ਰਹੇ ਲੋਕਾਂ ਨੂੰ ਰਾਸ਼ਨ ਕਿੱਟਾ ਦੇ ਨਾਲ-ਨਾਲ ਰੋਜਮਰਾਂ ਦੀਆਂ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰੋਜਾਨਾ ਪੱਧਰ ‘ਤੇ ਦੌਰਾ ਕਰ ਰਾਹ਼ਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਸੇ ਤਹਿਤ ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ ਅਤੇ ਐਸ.ਡੀ.ਐਮ. ਵੀਰਪਾਲ ਕੌਰ ਨੇ ਰਾਹਤ ਕੇਂਦਰ ਬਹਿਕ ਬੋਦਲਾ ਵਿਖੇ ਦੌਰਾ ਕਰਕੇ ਔਰਤਾਂ ਨੂੰ ਹਾਈਜੀਨਕ ਤੇ ਰੋਜਮਰਾਂ ਦੀਆਂ ਵਸਤੂ ਮੁਹੱਈਆ ਕਰਵਾਈਆਂ।

ਵਧੀਕ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ. ਨੇ ਰਾਹਤ ਕੇਂਦਰ ਬਹਿਕ ਬੋਦਲਾ ਵਿਖੇ ਦੌਰਾ ਕਰ ਔਰਤਾਂ ਨੂੰ ਹਾਈਜੀਨਕ ਅਤੇ ਰੋਜਮਰਾਂ ਦੀਆਂ ਵਸਤੂ ਕਰਵਾਈਆਂ ਮੁਹੱਈਆ ਵਧੀਕ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ. ਨੇ ਰਾਹਤ ਕੇਂਦਰ ਬਹਿਕ ਬੋਦਲਾ ਵਿਖੇ ਦੌਰਾ ਕਰ ਔਰਤਾਂ ਨੂੰ ਹਾਈਜੀਨਕ ਅਤੇ ਰੋਜਮਰਾਂ ਦੀਆਂ ਵਸਤੂ ਕਰਵਾਈਆਂ ਮੁਹੱਈਆ

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਹਤ ਕੇਂਦਰ ਵਿਖੇ ਜਾ ਕੇ ਔਰਤਾਂ ਦੀ ਸਿਹਤ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸੈਨੇਟਰੀ ਨੈਪਕਿਨ ਤੋਂ ਇਲਾਵਾ ਰੋਜਮਰਾ ਦੀਆਂ ਚੀਜਾਂ ਜਿਸ ਵਿਚ ਸਾਬਨ, ਬਰਸ਼, ਪੇਸਟ, ਤੇਲ ਆਦਿ ਦੀ ਵੰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਬਚਿਆਂ, ਬਜੁਰਗਾਂ ਨੂੰ ਮੱਛਰਾਂ ਤੋਂ ਬਚਾਉਣ ਲਈ ਓਡਮਾਸ ਆਦਿ ਕਰੀਮ ਵੀ ਮੁਹੱਈਆ ਕਰਵਾਈ ਗਈ ਹੈ।

ਉਨ੍ਹਾਂ ਕਿਹਾ ਕਿ ਰਾਹਤ ਕੇਂਦਰਾਂ ਵਿਖੇ ਲੋਕਾਂ ਲਈ ਲੰਗਰ, ਰਾਸ਼ਨ ਕਿੱਟਾ, ਫੂਡ ਪੈਕੇਟ ਅਤੇ ਪਸ਼ੂਆਂ ਲਈ ਹਰਾ ਚਾਰਾ, ਫੀਡ, ਤੂੜੀ ਦਾ ਆਚਾਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਰਾਹਤ ਕੇਂਦਰਾਂ ਵਿਖੇ ਸਾਫ-ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਤੇ ਮੱਛਰ ਆਦਿ ਤੋਂ ਬਿਮਾਰੀ ਨਾ ਫੈਲੇ, ਫੋਗਿੰਗ ਵੀ ਕਰਵਾਈ ਜਾ ਰਹੀ ਹੈ।

About The Author

You may have missed