October 20, 2026

ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ

ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ

ਫਤਹਿਗੜ੍ਹ ਸਾਹਿਬ, 31 ਅਗਸਤ 2021 :  ਸੀਨੀਅਰ ਮੈਡੀਕਲ ਅਫਸਰ, ਚਨਾਰਥਲ ਡਾ. ਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਮਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਾਇਮਰੀ ਹੈਲਥ ਸੈਂਟਰ ਚਨਾਰਥਲ ਕਲਾਂ ਦੀ ਟੀਮ ਨੇ ਆਪਣੇ ਅਧੀਨ ਪਿੰਡ ਹਰਬੰਸਪੁਰਾ, ਅਜਨਾਲੀ, ਅੰਬੇਮਾਜਰਾ, ਤਰਖਾਣ ਮਾਜਰਾ ਤੇ ਹੋਰ ਥਾਵਾਂ ਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆ ਅਤੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ 13 ਵਿਅਕਤੀਆਂ  ਦੇ ਚਲਾਣ ਕੀਤੇ ਅਤੇ ਕੋਟਪਾ ਐਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ

ਉਨ੍ਹਾਂ ਦੱਸਿਆ ਕਿ ਇਸ ਮੌਕੇ ਤੰਬਾਕੂ ਵੇਚਣ ਵਾਲਿਆ ਅਤੇ ਸੇਵਨ ਕਰਨ ਵਾਲਿਆ ਨੂੰ ਤੰਬਾਕੂ ਦੇ ਪ੍ਰਯੋਗ ਨਾਲ ਹੋਣ ਵਾਲੀਆ ਬਿਮਾਰੀਆਂ ਤੇ ਬਚਾਅ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਟੀਮ ਮੈਂਬਰ ਡਾ. ਜਸਵੀਰ ਸਿੰਘ ਨੋਡਲ ਅਫਸਰ, ਮਹਾਵੀਰ ਸਿੰਘ ਬੀ.ਈ.ਈ., ਸਰਜੀਤ ਸਿੰਘ, ਹਰਮਿੰਦਰ ਪਾਲ, ਦਾਰਪਾਲ ਬੈਂਸ ਸਾਰੇ ਐਸ.ਆਈ. ਅਤੇ ਰਣਜੋਤ ਸਿੰਘ ਭੱਟੀ ਐਮ.ਪੀ.ਐਚ.ਡਬਲਿਯੂ ਹਾਜਰ ਸਨ।

About The Author

You may have missed