October 21, 2026

ਵਿਧਾਇਕ ਫਾਜਿਲਕਾ ਨੇ 30 ਲੱਖ ਦੀ ਲਾਗਤ ਨਾਲ ਪਿੰਡ ਪੱਕਾ ਚਿਸਤੀ ਵਿਖੇ ਬਣਨ ਵਾਲੇ ਸੈਡ ਦਾ ਰੱਖਿਆ ਨੀਂਹ ਪੱਥਰ

ਵਿਧਾਇਕ ਫਾਜਿਲਕਾ ਨੇ 30 ਲੱਖ ਦੀ ਲਾਗਤ ਨਾਲ ਪਿੰਡ ਪੱਕਾ ਚਿਸਤੀ ਵਿਖੇ ਬਣਨ ਵਾਲੇ ਸੈਡ ਦਾ ਰੱਖਿਆ ਨੀਂਹ ਪੱਥਰ

(Rajinder Kumar) ਫਾਜ਼ਿਲਕਾ, 14 ਅਕਤੂਬਰ 2025: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ  ਨੇ ਲਗਭਗ 30 ਲੱਖ ਦੀ ਲਾਗਤ ਨਾਲ ਪਿੰਡ ਪੱਕਾ ਚਿਸਤੀ ਦੇ ਦਾਣਾ ਮੰਡੀ ਵਿਖੇ 50*100  ਸੈਡ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਅਨੁਸਾਰ ਪਹਿਲਾ ਪਿੰਡ ਪੱਕਾ ਚਿਸਤੀ ਵਿਖੇ ਲਗਭਗ 90 ਲੱਖ ਦੀ ਲਾਗਤ ਨਾਲ ਦਾਣਾ ਮੰਡੀ ਬਣਾਈ ਗਈ ਤੇ ਉਨ੍ਹਾਂ ਦੀ ਮੰਗ ਸੀ ਕਿ ਪਿੰਡ ਦੀ ਦਾਣਾ ਮੰਡੀ ਵਿਖੇ ਸੈਡ ਬਣਾਏ ਜਾਣ। ਜਿਸ ਨੂੰ ਅੱਜ ਉਨ੍ਹਾਂ ਦੀ ਸਰਕਾਰ ਨੇ ਪੂਰਾ ਕਰ ਦਿੱਤਾ ਗਿਆ ਹੈ।

ਇਸ ਮੌਕੇ ਬੋਲਦਿਆਂ ਵਿਧਾਇਕ ਨੇ ਕਿਹਾ ਕਿ ਉਹ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ ਜਿਨ੍ਹਾਂ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਕਰਨ ਵਿੱਚ ਲੱਗੀ ਹੋਈ ਹੈ ਤੇ ਪਿੰਡਾਂ ਦੀਆਂ ਸੜਕਾਂ ਗਲੀਆਂ, ਨਾਲੀਆਂ ਤੇ ਛੱਪੜਾਂ ਤੋਂ ਇਲਾਵਾਂ ਸੈਡ ਵੀ ਬਣਾਏ ਜਾ ਰਿਹਾ ਹੈ ਤੇ ਪਿੰਡਾਂ ਨੂੰ ਵੀ ਸ਼ਹਿਰੀ ਦਿੱਖ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਕੋਈ ਹੋਰ ਵੀ ਵਿਕਾਸ ਕਾਰਜ ਬਾਕੀ ਰਹਿੰਦਾ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਸ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਜੇਕਰ ਪਿੰਡ ਦੇ ਵਿਕਾਸ ਨੂੰ ਲੈ ਕੇ ਕੋਈ ਵੀ ਸੁਝਾਅ ਹੋਵੇ ਤਾਂ ਵੀ ਉਹ ਜ਼ਰੂਰ ਦੱਸਣ ਤਾਂ ਜੋ ਸਾਰੇ ਪਿੰਡਾਂ ਦਾ ਹੋਰ ਸਰਵਪੱਖੀ ਵਿਕਾਸ ਹੋ ਸਕੇ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਪਰਮਜੀਤ ਸਿੰਘ ਨੂਰਸ਼ਾਹ, ਸੁਖਦੀਪ ਸਿੰਘ ਪੱਕਾ ਚਿਸਤੀ ਸਰਪੰਚ, ਬਲਵਿੰਦਰ ਸਿੰਘ ਆਲਮਸ਼ਾਹ, ਹਰਜੀਤ ਸਿੰਘ ਬਲਕਾ ਪ੍ਰਧਾਨ, ਸੁਰਿੰਦਰ, ਸੁਖਵਿੰਦਰ ਸਿੰਘ ਸਮੇਤ ਆਪ ਲੀਡਰਸ਼ਿਪ ਵੀ ਹਾਜ਼ਰ ਸੀ।

About The Author

You may have missed