October 21, 2026

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪਿੰਡ ਰਾਊਵਾਲ ਵਿਖੇ ਪਹਿਲਾ ਕਿਸਾਨ ਮੇਲਾ 25 ਤੇ 26 ਸਤੰਬਰ ਨੂੰ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪਿੰਡ ਰਾਊਵਾਲ ਵਿਖੇ ਪਹਿਲਾ ਕਿਸਾਨ ਮੇਲਾ 25 ਤੇ 26 ਸਤੰਬਰ ਨੂੰ

ਲੁਧਿਆਣਾ, 15 ਸਤੰਬਰ 2021 : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਪਿੰਡ ਰਾਊਵਾਲ ਵਿਖੇ 25 ਤੇ 26 ਸਤੰਬਰ, 2021 ਨੂੰ ਪਹਿਲੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਪੀ.ਏ.ਯੂ. ਲੁਧਿਆਣਾ ਦੇ ਵਾਈਸ ਚਾਂਸਲਰ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਸ੍ਰੀ ਸਰਮਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮੇਲਾ ਪ੍ਰਬੰਧਕ ਕਮੇਟੀ ਪਿੰਡ ਰਾਊਵਾਲ ਵੱਲੋਂ ਪਿੰਡ ਵਿੱਚ 25 ਅਤੇ 26 ਸਤੰਬਰ 2021 ਨੂੰ ਪਹਿਲੇ ਕਿਸਾਨ ਮੇਲੇ ਦੇ ਆਯੋਜਨ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ।

ਇਹ ਮੇਲਾ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਅਤੇ ਇਹ ਪਹਿਲਾ ਕਿਸਾਨ ਮੇਲਾ ਕਿਸਾਨ ਲਈ ਬਹੁਤ ਹੀ ਲਾਹੇਵੰਦ ਹੋਵੇਗਾ।

ਇਸ ਕਿਸਾਨ ਮੇਲੇ ਸਬੰਧੀ ਇੱਕ ਬੈਠਕ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਡਾ: ਜਗਦੇਵ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।  ਇਸ ਬੈਠਕ ਵਿੱਚ ਕਮੇਟੀ ਦੇ ਪ੍ਰਧਾਨ ਸ: ਮਹਿਮਾ ਸਿੰਘ, ਮੀਤ ਪ੍ਰਧਾਨ ਸ: ਇੰਦਰਪ੍ਰੀਤ ਸਿੰਘ, ਸਕੱਤਰ ਸ: ਸੁਖਵਿੰਦਰ ਸਿੰਘ, ਸਕੱਤਰ ਸ: ਧਰਮਿੰਦਰ ਸਿੰਘ, ਖਜਾਨਚੀ ਸ: ਹਰਵਿੰਦਰ ਸਿੰਘ, ਸੰਦੀਪ ਸਿੰਘ,  ਮਨਪ੍ਰੀਤ ਸਿੰਘ,  ਪ੍ਰਵੀਨ ਸਿੰਘ, ਪਰਮਵੀਰ ਸਿੰਘ, ਹੋਰ ਮੈਂਬਰ ਵੀ ਹਾਜਰ ਸਨ।

ਇਸ ਬੈਠਕ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਜਾ ਰਹੀਆਂ ਪ੍ਰਦਰਸ਼ਨੀਆਂ ਅਤੇ ਤਕਨੀਕੀ ਜਾਣਕਾਰੀ ਸੈਸ਼ਨ ਸਬੰਧੀ ਗੱਲਬਾਤ ਹੋਈ।  ਇਸ ਉਪਰੰਤ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਡਾ: ਜਗਦੇਵ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ ਅਤੇ ਡਾ: ਜਗਦੇਵ ਸਿੰਘ ਵੱਲੋਂ ਸਮੁੱਚੀ ਕਮੇਟੀ ਦਾ ਧੰਨਵਾਦ ਵੀ ਕੀਤਾ ਗਿਆ।

About The Author

You may have missed