October 20, 2026

ਸਕਿਊਰਿਟੀ ਗਾਰਡ ਦੀ ਭਰਤੀ ਲਈ ਬੀ.ਡੀ.ਪੀ.ਓ. ਪੱਧਰ ’ਤੇ ਪਲੇਸਮੈਂਟ ਕੈਂਪ 10 ਤੋਂ 18 ਨਵੰਬਰ ਤੱਕ : ਰਵਿੰਦਰਪਾਲ ਸਿੰਘ

ਸਕਿਊਰਿਟੀ ਗਾਰਡ ਦੀ ਭਰਤੀ ਲਈ ਬੀ.ਡੀ.ਪੀ.ਓ. ਪੱਧਰ ’ਤੇ ਪਲੇਸਮੈਂਟ ਕੈਂਪ 10 ਤੋਂ 18 ਨਵੰਬਰ ਤੱਕ : ਰਵਿੰਦਰਪਾਲ ਸਿੰਘ

ਸੰਗਰੂਰ, 08 ਨਵੰਬਰ 2021 :  ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਐੱਸ.ਆਈ.ਐੱਸ. ਸਕਿਉਰਟੀ ਸਰਵਿਸਜ਼ ਨਾਲ ਤਾਲਮੇਲ ਕਰਕੇ ਬੀ.ਡੀ.ਪੀ.ਓ. ਪੱਧਰ ’ਤੇ ਸਕਿਊਰਿਟੀ ਗਾਰਡ ਦੀ ਭਰਤੀ ਲਈ 10 ਨਵੰਬਰ ਤੋਂ 18 ਨਵੰਬਰ 2021 ਤੱਕ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।  ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ 10 ਨਵੰਬਰ ਨੂੰ ਭਵਾਨੀਗੜ੍ਹ, 11 ਨੂੰ ਧੂਰੀ, 12 ਨੂੰ ਸ਼ੇਰਪੁਰ, 15 ਨੂੰ ਸੰਗਰੂਰ, 16 ਨੂੰ ਸੁਨਾਮ, 17 ਨੂੰ ਦਿੜ੍ਹਬਾ ਅਤੇ 18 ਨਵੰਬਰ 2021 ਨੂੰ ਮੂਨਕ ਵਿਖੇ ਪਲੇਸਮੈਂਟ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਬੰਧਤ ਬੀ.ਡੀ.ਪੀ.ਓ. ਦਫ਼ਤਰਾਂ ਵਿਖੇ ਸਵੇਰ 10 ਤੋਂ 3 ਵਜੇ ਤੱਕ ਲਗਾਏ ਜਾਣ ਵਾਲੇ ਇਨ੍ਹਾਂ ਪਲੇਸਮੈਂਟ ਕੈਂਪਾਂ ’ਚ 21 ਤੋਂ 37 ਸਾਲ ਦੇ 5 ਫ਼ੁੱਟ 7 ਇੰਚ ਤੋਂ ਵਧੇਰੇ ਕੱਦ ਦੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਐੱਸ.ਆਈ.ਐੱਸ. ਇੱਕ ਅੰਤਰਰਾਸ਼ਟਰੀ ਕੰਪਨੀ ਹੈ ਜੋ ਕਿ ਲਗਭਗ 11 ਦੇਸ਼ਾਂ ਵਿੱਚ ਸਕਿਊਰਿਟੀ ਗਾਰਡਾਂ ਦੀਆਂ ਭਰਤੀਆਂ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਨਿਯੋਜਕ ਵੱਲੋਂ ਇੰਟਰਵਿਊ ਦੌਰਾਨ 350 ਰੁਪਏ ਪ੍ਰਾਸਪੈਕਟਸ ਦੇ ਜਮ੍ਹਾ ਕਰਵਾਏ ਜਾਣਗੇ ਅਤੇ ਸਿਲੈਕਟ ਹੋਣ ਉਪਰੰਤ ਟ੍ਰੇਨਿੰਗ ਲੈਣ ਵਾਲੇ ਪ੍ਰਾਰਥੀਆਂ ਤੋਂ ਨਿਯੋਜਕ ਵੱਲੋਂ ਫ਼ੀਸ ਲਈ ਜਾਵੇਗੀ।

About The Author

You may have missed