October 21, 2026

ਜਲੰਧਰ ਆਉਣਗੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਜਾਣੋ ਕਦੋ

ਜਲੰਧਰ ਆਉਣਗੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਜਾਣੋ ਕਦੋ

ਚੰਡੀਗੜ੍ਹ, 24 ਦਸੰਬਰ 2021 :  ਪੰਜਾਬ ਵਿਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਸਰਗਰਮ ਹਨ। ਪਾਰਟੀਆਂ ਦੇ ਆਗੂ ਸੱਤਾ ‘ਤੇ ਕਾਬਜ਼ ਹੋਣ ਲਈ ਆਪੋ-ਆਪਣੀਆਂ ਰੈਲੀਆਂ ‘ਤੇ ਜ਼ੋਰ ਦੇ ਰਹੇ ਹਨ ਤੇ ਲੋਕਾਂ ਨਾਲ ਵਾਅਦੇ-ਦਾਅਵੇ ਕਰ ਰਹੇ ਹਨ। ਇਸੇ ਤਹਿਤ ਪਿਛਲੇ ਦਿਨੀਂ ਕਾਂਗਰਸ ‘ਚ ਸ਼ਾਮਲ ਹੋਏ ਪੰਜਾਬ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਲਗਾਤਾਰ ਲੋਕਾਂ ‘ਚ ਵਿਚਰ ਰਹੇ ਹਨ ਤੇ ਰੈਲੀਆਂ ਕਰ ਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ।

ਇਸੇ ਲੜੀ ਦੇ ਤਹਿਤ ਸਿੱਧੂ ਮੂਸੇਵਾਲਾ 27 ਤਰੀਕ ਨੂੰ ਜਲੰਧਰ ਵਿਖੇ ਵੈਸਟ ਹਲਕੇ ਤੋਂ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਕਰਵਾਈ ਜਾ ਰਹੀ ਰੈਲੀ ‘ਚ ਸ਼ਾਮਲ ਹੋਣਗੇ। ਮਿਲੀ ਜਾਣਕਾਰੀ ਅਨੁਸਾਰ 120 ਫੁਟੀ ਰੋਟ ‘ਤੇ ਦੁਪਹਿਰ 3 ਵਜੇ ਹੋਣ ਵਾਲੀ ਰੈਲੀ ‘ਚ ਪੰਜਾਬੀ ਗਾਇਕ ਤੇ ਕਾਂਗਰਸ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸ਼ਾਮਲ ਹੋਣਗੇ।

About The Author

You may have missed