October 20, 2026

ਪੰਜਾਬ ਤੇ ਹਰਿਆਣਾ ਵਿਖੇ ਅੱਜ ਵੀ ਜਾਰੀ ਰਹੇਗਾ ਮੀਂਹ

ਪੰਜਾਬ ਤੇ ਹਰਿਆਣਾ ਵਿਖੇ ਅੱਜ ਵੀ ਜਾਰੀ ਰਹੇਗਾ ਮੀਂਹ

ਚੰਡੀਗੜ੍ਹ, 23 ਜਨਵਰੀ 2022 : ਪੰਜਾਬ ‘ਤੇ ਹਰਿਆਣਾ ਦੇ ਜ਼ਿਲ੍ਹਿਆਂ ਅੰਦਰ ਸ਼ੁੱਕਰਵਾਰ ਰਾਤ ਤੋਂ ਹੀ ਲਗਾਤਾਰ ਹਲਕਾ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਮੀਂਹ ਅੱਜ ਵੀ ਜਾਰੀ ਰਹੇਗਾ । ਲਗਾਤਾਰ ਹੋ ਰਹੀ ਬਾਰਸ਼ ਨੇ ਉੱਤਰੀ ਭਾਰਤ ‘ਚ ਠੰਢ ਵਿਚ ਇਕਦਮ ਵਾਧਾ ਕਰ ਦਿੱਤਾ ਹੈ।

ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ‘ਚ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 23 ਤੇ 24 ਜਨਵਰੀ ਨੂੰ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਮੌਸਮ ਸਾਫ਼ ਰਹੇਗਾ। ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ, ਫਿਰੋਜ਼ਪੁਰ ਇਲਾਕਿਆਂ ‘ਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ।

About The Author

You may have missed