October 20, 2026

ਸੀਐਮ ਚੰਨੀ ਦੇ ਭਾਣਜੇ ਹਨੀ ਦੀ ਗਿ੍ਫ਼ਤਾਰੀ ਦਾ ਮਾਮਲਾ

ਸੀਐਮ ਚੰਨੀ ਦੇ ਭਾਣਜੇ ਹਨੀ ਦੀ ਗਿ੍ਫ਼ਤਾਰੀ ਦਾ ਮਾਮਲਾ

ਜਲੰਧਰ, 04 ਫਰਵਰੀ 2022 : ਨਾਜਾਇਜ਼ ਮਾਈਨਿੰਗ ਮਾਮਲੇ ‘ਚ ਫਸੇ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀ ਅੱਜ ਜਲੰਧਰ ਅਦਾਲਤ ਵਿਖੇ ਪੇਸ਼ੀ ਹੋਈ ਹੈ ਜਿਥੇ ਪੇਸ਼ੀ ਦੌਰਾਨ ED ਦੇ ਅਧਿਕਾਰੀ ਵੀ ਜਲੰਧਰ ਮੌਜੂਦ ਸਨ।

ਦਸ ਦਈਏ ਕਿ ਬੀਤੀ ਰਾਤ ਐਡ ਦੇ ਅਧਿਕਾਰੀਆਂ ਵਲੋਂ ਬੀਤੀ ਰਾਤ ਕਰੀਬ 8 ਘੰਟੇ ਪੁੱਛਤਾਛ ਕੀਤੀ ਗਈ ਸੀ ਅਤੇ ਪੁੱਛ- ਗਿੱਛ ਦੌਰਾਨ ਹਨੀ ਵਲੋਂ ਖਰਾਬ ਸਿਹਤ ਦਾ ਹਵਾਲਾ ਦੇ ਕ ਬਚਨ ਦੀ ਕੋਸ਼ਿਸ਼ ਕੀਤੀ ਗਈ ਸੀ । ਪਰ ਮੈਡੀਕਲ ਜਾਂਚ ਕਰਵਾਣ ਤੋਂ ਬਾਅਦ ਪੁੱਛ ਪੜਤਾਲ ਸ਼ੁਰੂ ਕਰ ਦਿਤੀ ਗਈ ਸੀ ਅਤੇ ਮੌਕੇ ‘ਤੇ ਹੀ ਜਲੰਧਰ ਤੋਂ ਹਨੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ।

ਜਿਕਰਯੋਗ ਹੈ ਕਿ ED ਮੁਤਾਬਿਕ ਹਨੀ ਕੋਲੋਂ 12 ਕਰੋੜ ਕੈਸ਼ ਬਰਾਮਦ ਕੀਤੀ ਗਈ, ਜਿਸ ਵੱਚੋਂ 8 ਕਰੋੜ ਸਿਧੇ ਤੌਰ ‘ਤੇ ਹਨੀ ਨਾਲ ਸੰਬੰਧਿਤ ਹੈ ‘ਤੇ 10 ਲੱਖ ਦੀ ਘੜੀ ਬਰਾਮਦ ਕੀਤੀ ਗਈ ਸੀ।

About The Author

You may have missed