October 22, 2026

ਆਪ ਦੀ ਸਰਕਾਰ, ਆਪ ਦੇ ਦੁਆਰ’ -ਤੀਜੇ ਦਿਨ ਤੱਕ ਕੁੱਲ 3621 ਸੇਵਾਵਾਂ ਲਈ ਆਈਆਂ ਆਰਜ਼ੀਆਂ, 2695 ਨੂੰ ਮੌਕੇ ’ਤੇ ਮੁਹੱਈਆ ਕਰਵਾਈਆਂ ਗਈਆਂ ਸੇਵਾਵਾਂ

ਆਪ ਦੀ ਸਰਕਾਰ, ਆਪ ਦੇ ਦੁਆਰ’ -ਤੀਜੇ ਦਿਨ ਤੱਕ ਕੁੱਲ 3621 ਸੇਵਾਵਾਂ ਲਈ ਆਈਆਂ ਆਰਜ਼ੀਆਂ, 2695 ਨੂੰ ਮੌਕੇ ’ਤੇ ਮੁਹੱਈਆ ਕਰਵਾਈਆਂ ਗਈਆਂ ਸੇਵਾਵਾਂ

ਹੁਸ਼ਿਆਰਪੁਰ , 8 ਫਰਵਰੀ | ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਚ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਗਏ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਸਾਰੇ ਉਪ ਮੰਡਲਾਂ ਵਿਚ ਕੁੱਲ 32 ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਤੀਜੇ ਦਿਨ ਤੱਕ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੇ 3621 ਸੇਵਾਵਾਂ ਲਈ ਬਿਨੈ ਪੱਤਰ ਪ੍ਰਾਪਤ ਹੋਏ ਅਤੇ 2695 ਸੇਵਾਵਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸੇ ਤਰ੍ਹਾਂ ਹੁਣ ਤੱਕ 476 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚ 458 ਹੱਲ ਕਰ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੈਂਡਿੰਗ ਸੇਵਾਵਾਂ ਅਤੇ ਸ਼ਿਕਾਇਤਾਂ ਦਾ ਵੀ ਨਿਪਟਾਰਾ ਨਿਸ਼ਚਿਤ ਸਮੇਂ ਵਿਚ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਹੁਸ਼ਿਆਰਪੁਰ ਵਿਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਗੜ੍ਹਸ਼ੰਕਰ ਵਿਖੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਟਾਂਡਾ ਵਿਖੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਦਸੂਹਾ ਵਿਖੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਵਲੋਂ ਕੈਂਪਾਂ ਦਾ ਜਾਇਜ਼ਾ ਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਉਪ ਮੰਡਲ ਗੜ੍ਹਸ਼ੰਕਰ ਵਿਚ 5, ਟਾਂਡਾ ਵਿਚ 4, ਹੁਸ਼ਿਆਰਪੁਰ ਵਿਚ 9, ਦਸੂਹਾ ਵਿਚ 6 ਅਤੇ ਮੁਕੇਰੀਆਂ ਵਿਚ 8 ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਉਪ ਮੰਡਲ ਮੁਕੇਰੀਆਂ ਵਿਚ ਆਰਿਆ ਗਰਲਜ਼ ਸਕੂਲ ਮੁਕੇਰੀਆਂ ਵਾਰਡ ਨੰਬਰ 2, ਜੀ.ਈ.ਐਸ. ਵਾਰਡ ਨੰਬਰ 1 ਮੁਕੇਰੀਆਂ, ਜੀ.ਈ.ਐਸ. ਜਹੇੜਾ, ਜੀ.ਈ.ਐਸ. ਭਟੋਲੀ, ਸਰਕਾਰੀ ਐਲੀਮੈਂਟਰੀ ਸਕੂਲ ਫਤਹਿਪੁਰ, ਜੀ.ਈ.ਐਸ. ਸਿੰਘੋਵਾਲ, ਪੰਚਾਇਤ ਘਰ ਝਿੰਗਲਾ, ਜੀ.ਈ.ਐਸ. ਦੋਲੋਵਾਲ ਅਤੇ ਜੀ.ਈ.ਐਸ ਬਲਹੜਾਂ, ਉਪ ਮੰਡਲ ਹੁਸ਼ਿਆਰਪੁਰ ਵਿਚ ਪਿੰਡ ਚੀਤੋਂ, ਜੱਟਪੁਰ, ਵਾਰਡ ਨੰਬਰ 3 ਸ਼ਾਮਚੁਰਾਸੀ, ਵਾਰਡ ਨੰਬਰ 25 ਹੁਸ਼ਿਆਰਪੁਰ, ਵਾਰਡ ਨੰਬਰ 23 ਹੁਸ਼ਿਆਰਪੁਰ, ਪਿੰਡ ਬੈਂਚਾ, ਬਡਲਾ, ਨਵੀਂ ਆਬਾਦੀ ਬੱਸੀ ਗੁਲਾਮ ਹੁਸੈਨ, ਉਪ ਮੰਡਲ ਟਾਂਡਾ ਵਿਚ ਪਿੰਡ ਨੰਗਲ ਖੋਖਰ ਦਵਾਖੜੀ, ਦੁੱਗਲ ਦਵਾਖੜੀ, ਰਾਜੂ ਦਵਾਖੜੀ, ਉਪ ਮੰਡਲ ਗੜ੍ਹਸੰੰਕਰ ਵਿਚ ਪਿੰਡ ਚਾਹਲਪੁਰ, ਡਗਾਮ, ਫਤਹਿਪੁਰ ਕਲਾਂ, ਮੋਹਨੋਵਾਲ ਅਤੇ ਰਾਵਲਪਿੰਡੀ ਅਤੇ ਉਪ ਮੰਡਲ ਦਸੂਹਾ ਵਿਚ ਵਾਰਡ ਨੰਬਰ 4 ਦਸੂਹਾ, ਝਿੰਗੜਕਲਾਂ ਧਰਮਸ਼ਾਲਾ, ਮੰਡੀਆ, ਵਾਰਡ ਨੰਬਰ 4 ਗੜ੍ਹਦੀਵਾਲਾ, ਜਿਆ ਸਹੋਤਾ ਖੁਰਦ ਹਰਦੋਪੱਤੀ ਬੜੈਚ, ਭਟਲਾ ਅਤੇ ਸਰਕਾਰੀ ਐਲੀਮੈਂਟਰੀ ਫਤਹਿਪੁਰ ਵਿਚ ਕੈਂਪ ਲਗਾਏ ਗਏ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਡੋਰ ਸਟੈਪ ਦੇ ਨਜ਼ਦੀਕ ਜਾ ਕੇ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਅਤੇ ਇਕ ਮਹੀਨੇ ਤੱਕ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਅਤੇ ਇਕ ਛੱਤ ਹੇਠਾਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦਾ ਮੌਕੇ ’ਤੇ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਉਹ ਲਗਾਏ ਗਏ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਯੋਗ ਬਿਨੈ ਪੱਤਰਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੀ ਰੋਜ਼ਾਨਾ ਸ਼ਾਮ ਨੂੰ ਮੌਨੀਟਰਿੰਗ ਹੋਵੇਗੀ ਜਿਸ ਵਿਚ ਕਿੰਨੇ ਬਿਨੈ ਪੱਤਰ ਆਏ, ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਨ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਕੀ ਕੀਤਾ ਗਿਆ ਆਦਿ ਸ਼ਾਮਿਲ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ
ਮੁਹੱਈਆ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜੀਫ਼ਾ, ਰਿਹਾਇਸ਼ੀ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀ ਸ਼੍ਰੇਣੀ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗਜਨ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਨਾਲ ਸਬੰਧਤ ਲਾਭਪਾਤਰੀ, ਜਨਮ ਸਰਟੀਫਿਕੇਟ ਦੇ ਨਾਮ ਵਿਚ ਬਦਲਾਅ, ਬਿਜਲੀ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜਾਂ ਦੀਆਂ ਪ੍ਰਮਾਣਿਕ ਕਾਪੀਆਂ, ਪੇਂਡੂ ਖੇਤਰ ਨਾਲ ਸਬੰਧਤ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗੂਨ ਸਕੀਮ, ਜਮੀਨ ਦੀ ਨਿਸ਼ਾਨਦੇਹੀ, ਐਨ.ਆਰ.ਆਈ ਦੇ ਸਰਟੀਫਿਕੇਟ ਦੇ ਕਾਊਂਟਰ ਬਿਨੈ ਪੱਧਰ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਹਸਤਾਖਰ, ਮੌਤ ਸਰਟੀਫਿਕੇਟ ਵਿਚ ਤਬਦੀਲੀ ਆਦਿ ਸ਼ਾਮਲ ਹਨ।
(ਬਾਕਸ)
9 ਫਰਵਰੀ ਨੂੰ ਇਨ੍ਹਾਂ ਥਾਵਾਂ ’ਤੇ ਲੱਗਣਗੇ ਕੈਂਪ:
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 9 ਫਰਵਰੀ ਨੂੰ ਉਪ ਮੰਡਲ ਦਸੂਹਾ ਵਿਚ ਪਿੰਡ ਰਾਜਾ ਕਲਾਂ ਪੰਚਾਇਤ ਘਰ, ਗੁਰਦੁਆਰਾ ਸਾਹਿਬ ਦੋਲੋਵਾਲ, ਸਰਕਾਰੀ ਐਲੀਮੈਂਟਰੀ ਸਕੂਲ ਪਨਵਾਂ, ਬਾਜਵਾ, ਗੁਰਦੁਆਰਾ ਸਾਹਿਬ ਓਡਰਾ, ਵਾਰਡ ਨੰਬਰ 5 ਦਸੂਹਾ, ਵਾਰਡ ਨੰਬਰ 5 ਗੜ੍ਹਦੀਵਾਲਾ, ਉਪ ਮੰਡਲ ਗੜ੍ਹਸ਼ੰਕਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਅਜਨੋਹਾ, ਸਰਕਾਰੀ ਐਲੀਮੈਂਟਰੀ ਸਕੂਲ ਟੋਡਰਪੁਰ, ਸਰਕਾਰੀ ਐਲੀਮੈਂਟਰੀ ਸਕੂਲ ਨਡਾਲੋਂ, ਸਰਕਾਰੀ ਐਲੀਮੈਂਟਰੀ ਸਕੂਲ ਪੰਜੌੜ, ਉਪ ਮੰਡਲ ਹੁਸ਼ਿਆਰਪੁਰ ਵਿਚ ਵਾਰਡ ਨੰਬਰ 4 ਬਸ ਅੱਡਾ ਚੌਕ ਸ਼ਾਮਚੁਰਾਸੀ, ਵਾਰਡ ਨੰਬਰ 32, 33 ਟਂੈਪੂ ਅੱਡਾ ਚੌਕ ਹੁਸ਼ਿਆਰਪੁਰ, ਵਾਰਡ ਨੰਬਰ 42 ਟੈਂਪੂ ਅੱਡਾ ਚੌਕ ਹੁਸ਼ਿਆਰਪੁਰ, ਪੰਚਾਇਤ ਘਰ ਮੈਹਣਾ, ਸੈਦੋਪੱਟੀ, ਕਮਿਊਨਿਟੀ ਸੈਂਟਰ ਬਾੜੀ ਖੱਡ, ਕੋਅਪਰੇਟਿਵ ਸੁਸਾਇਟੀ ਬਰਿਆਣਾ, ਪਿੰਡ ਢੋਲਣਵਾਲ ਦੀ ਧਰਮਸ਼ਾਲਾ, ਉਪ ਮੰਡਲ ਮੁਕੇਰੀਆਂ ਵਿਚ ਵਾਰਡ ਨੰਬਰ 4 ਆਰਿਆ ਗਰਲਜ਼ ਸਕੂਲ ਮੁਕੇਰੀਆਂ, ਵਾਰਡ ਨੰਬਰ 3 ਸਰਕਾਰੀ ਐਲੀਮੈਂਟਰੀ ਸਕੂਲ ਕਮੇਟੀ ਘਰ, ਪੰਚਾਇਤ ਘਰ ਕਰਤੋਲੀ, ਸਰਕਾਰੀ ਐਲੀਮੈਂਟਰੀ ਸਕੂਲ ਅੰਦਵਾਰੀ ਭਵਨੌਰ, ਸਰਕਾਰੀ ਐਲੀਮੈਂਟਰੀ ਸਕੂਲ ਧਾਮੀਆਂ ਅਤੇ ਉਪ ਮੰਡਲ ਟਾਂਡਾ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਕੁਮਪੁਰ, ਸਰਕਾਰੀ ਐਲੀਮੈਂਟਰੀ ਸਕੂਲ ਜੱਕੋਵਾਲ, ਸਰਕਾਰੀ ਮਿਡਲ ਸਕੂਲ ਟੁਲੂਵਾਲ, ਸਰਕਾਰੀ ਐਲੀਮੈਂਟਰੀ ਸਕੂਲ ਖੁੱਡਾ ਵਿਚ ਕੈਂਪ ਲੱਗਣਗੇ।

About The Author

You may have missed